ਹਿਮਾਚਲ ਦੌਰੇ ''ਤੇ ਪਹੁੰਚੇ ਭਾਜਪਾ ਦੇ ਕੌਮੀ ਪ੍ਰਧਾਨ ਨੱਢਾ, ਪਾਰਟੀ ਵਰਕਰਾਂ ਨੇ ਕੀਤਾ ਸੁਆਗਤ

Friday, Jan 05, 2024 - 05:13 PM (IST)

ਹਿਮਾਚਲ ਦੌਰੇ ''ਤੇ ਪਹੁੰਚੇ ਭਾਜਪਾ ਦੇ ਕੌਮੀ ਪ੍ਰਧਾਨ ਨੱਢਾ, ਪਾਰਟੀ ਵਰਕਰਾਂ ਨੇ ਕੀਤਾ ਸੁਆਗਤ

ਸੋਲਨ- ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ 'ਚ ਜਿੱਤ ਮਗਰੋਂ ਸ਼ਿਮਲਾ ਸੰਸਦੀ ਖੇਤਰ ਦੇ ਆਪਣੇ ਪਹਿਲੇ ਦੌਰੇ 'ਤੇ ਪਹੁੰਚੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਦੇ ਸੁਆਗਤ 'ਚ ਸ਼ੁੱਕਰਵਾਰ ਨੂੰ ਸੋਲਨ ਦੇ ਮਾਲ ਰੋਡ 'ਤੇ ਵੱਡੀ ਗਿਣਤੀ ਵਿਚ ਵਰਕਰ ਇਕੱਠੇ ਹੋਏ। ਕੜਾਕੇ ਦੀ ਠੰਡ ਦਰਮਿਆਨ ਪਾਰਟੀ ਵਰਕਰਾਂ ਨੇ ਨੱਢਾ 'ਤੇ ਫੁੱਲਾਂ ਦੀ ਵਰਖਾ ਕੀਤੀ। ਨੱਢਾ ਨੇ ਇੱਥੇ ਰੋਡ ਸ਼ੋਅ ਕੀਤਾ।

PunjabKesari

ਭਾਜਪਾ ਵਰਕਰਾਂ ਨੇ ਓਲਡ ਬੱਸ ਸਟੈਂਡ 'ਤੇ ਰੋਡ ਸ਼ੋਅ ਖ਼ਤਮ ਹੋਣ 'ਤੇ ਨੱਢਾ ਨੂੰ ਤ੍ਰਿਸ਼ੂਲ ਭੇਟ ਕੀਤਾ। ਇਸ ਦੌਰਾਨ ਵਰਕਰਾ ਨੇ 'ਜੈ ਸ਼੍ਰੀਰਾਮ' ਦੇ ਨਾਅਰੇ ਵੀ ਲਾਏ। ਭਾਜਪਾ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਸੰਜੀਵ ਬਿੰਦਲ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਸਵੇਰੇ ਸੋਲਨ ਵਿਚ ਨੱਢਾ ਦੇ ਪਹੁੰਚਣ 'ਤੇ ਉਨ੍ਹਾਂ ਦਾ ਸੁਆਗਤ ਕੀਤਾ ਸੀ।
 


author

Tanu

Content Editor

Related News