ਮੋਦੀ ਰਾਜ ''ਚ ਖੇਤੀ ਬਜਟ ਵਧਿਆ 4 ਗੁਣਾ : ਜੇ. ਪੀ. ਨੱਡਾ

02/24/2023 5:37:59 PM

ਜੈਪੁਰ (ਭਾਸ਼ਾ) - ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਖੇਤੀਬਾੜੀ ਬਜਟ ਚਾਰ ਗੁਣਾ ਵਧਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਨਾਲ ਲੰਮੇ ਸਮੇਂ ਤੋਂ ਧੋਖਾ ਕੀਤਾ ਗਿਆ ਪਰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਸਮਝ ਕੇ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਹੱਲ ਕਰਨ ਦਾ ਕੰਮ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਰਾਜਸਥਾਨ 'ਚ 'ਨੀਟ' ਦੀ ਤਿਆਰੀ ਕਰ ਰਹੇ 17 ਸਾਲਾ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਇਸ ਸਾਲ ਦਾ ਇਹ ਚੌਥਾ ਮਾਮਲਾ

ਜੇ. ਪੀ. ਨੱਡਾ ਸ਼ੁੱਕਰਵਾਰ ਨੂੰ ਹਨੂੰਮਾਨਗੜ੍ਹ ਜੰਕਸ਼ਨ 'ਤੇ 'ਸਿੱਖ ਕਿਸਾਨ ਸੰਗਤ' ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਲ 2014 ਵਿਚ ਖੇਤੀ ਬਜਟ 25000 ਕਰੋੜ ਰੁਪਏ ਸੀ ਪਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਖੇਤੀ ਬਜਟ 1.25 ਲੱਖ ਕਰੋੜ ਰੁਪਏ ਹੈ, ਜੋ ਪਹਿਲਾਂ ਨਾਲੋਂ ਚਾਰ ਗੁਣਾ ਵੱਧ ਹੈ। ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਿੰਚਾਈ ਯੋਜਨਾ ਲਈ 93,000 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ 11.78 ਕਰੋੜ ਕਿਸਾਨ 'ਕਿਸਾਨ ਸਨਮਾਨ ਨਿਧੀ' ਨਾਲ ਜੁੜੇ ਹੋਏ ਹਨ, ਜਿਨ੍ਹਾਂ 'ਚੋਂ 77 ਲੱਖ ਕਿਸਾਨ ਸਾਡੇ ਰਾਜਸਥਾਨ ਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 12 ਕਿਸ਼ਤਾਂ ਵਿਚ ਕਿਸਾਨਾਂ ਦੇ ਖ਼ਾਤਿਆਂ ਵਿਚ 2.20 ਲੱਖ ਕਰੋੜ ਰੁਪਏ ਟਰਾਂਸਫਰ ਕੀਤੇ ਜਾ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ - ਗੁਜਰਾਤ ਸਰਕਾਰ ਨੇ ਪੇਸ਼ ਕੀਤਾ 3.01 ਲੱਖ ਕਰੋੜ ਰੁਪਏ ਦਾ ਬਜਟ, ਜਾਣੋ ਕੀ-ਕੀ ਕੀਤਾ ਐਲਾਨ

ਭਾਜਪਾ ਪ੍ਰਧਾਨ ਨੇ ਕਿਹਾ, ''ਸਾਡੇ ਸਿੱਖ ਗੁਰੂਆਂ ਨੇ ਸਾਡੇ ਸਿੱਖ ਭਰਾਵਾਂ ਵੱਲੋਂ ਦੇਸ਼ ਅਤੇ ਦੇਸ਼ ਦੀ ਰੱਖਿਆ ਲਈ ਕੀਤੇ ਗਏ ਕਾਰਜਾਂ ਨੂੰ ਦੇਸ਼ ਕਦੇ ਵੀ ਭੁਲਾ ਨਹੀਂ ਸਕਦਾ ਪਰ ਭਾਜਪਾ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਸਿੱਖਾਂ ਦਾ ਪੱਖ ਪੂਰਿਆ ਹੈ, ਉਹ ਸਿਰਫ਼ ਸਿਆਸਤ ਦੀ ਹੈ। ਇਸ ਮੌਕੇ 'ਤੇ ਭਾਜਪਾ ਦੇ ਸੂਬਾ ਪ੍ਰਧਾਨ ਡਾਕਟਰ ਸਤੀਸ਼ ਪੂਨੀਆ, ਵਿਰੋਧੀ ਧਿਰ ਦੇ ਉਪ ਨੇਤਾ ਰਾਜਿੰਦਰ ਰਾਠੌਰ ਅਤੇ ਸੰਸਦ ਮੈਂਬਰ ਨਿਹਾਲ ਚੰਦ ਵੀ ਮੌਜੂਦ ਸਨ।

 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 

 


sunita

Content Editor

Related News