ਪਟਨਾ ''ਚ ਹੋਵੇਗਾ ਅੱਖਾਂ ਦਾ ਇਲਾਜ, ਨੱਢਾ ਵੱਲੋਂ ਹਸਪਤਾਲ ਦਾ ਉਦਘਾਟਨ
Friday, Sep 06, 2024 - 03:18 PM (IST)

ਪਟਨਾ- ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਢਾ ਨੇ ਸ਼ੁੱਕਰਵਾਰ ਨੂੰ ਇੰਦਰਾ ਗਾਂਧੀ ਆਯੁਵਿਗਿਆਨ ਸੰਸਥਾ (IGIMS) ਦੇ ਕੰਪਲੈਕਸ 'ਚ ਅੱਖਾਂ ਦੇ ਹਸਪਤਾਲ ਅਤੇ ਨਵੇਂ ਭਵਨ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨਿਤੀਸ਼ ਕੁਮਾਰ, ਉੱਪ ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿਨਹਾ, ਬਿਹਾਰ ਦੇ ਮੰਤਰੀ ਮੰਗਲ ਪਾਂਡੇ ਦੀ ਮੌਜੂਦਗੀ ਵਿਚ ਨੱਢਾ ਨੇ ਅੱਖਾਂ ਦੇ ਹਸਪਤਾਲ ਦਾ ਉਦਘਾਟਨ ਕੀਤਾ। ਇਸ ਦਾ ਨਿਰਮਾਣ ਕਰੀਬ 188 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਸੰਸਥਾ ਟਰਾਮਾ ਸੈਂਟਰ ਦੀ ਸਹੂਲਤ ਵਾਲਾ ਪੂਰਬੀ ਭਾਰਤ ਦਾ ਸਭ ਤੋਂ ਵੱਡਾ ਅੱਖਾਂ ਦਾ ਹਸਪਤਾਲ ਹੈ।
ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਸੰਸਥਾ ਪੂਰਬੀ ਭਾਰਤ ਦਾ ਸਭ ਤੋਂ ਵੱਡਾ ਅੱਖਾਂ ਦਾ ਹਸਪਤਾਲ ਹੈ, ਜਿਸ 'ਚ ਟਰਾਮਾ ਸੈਂਟਰ ਦੀ ਸਹੂਲਤ ਹੈ। ਨੱਢਾ ਨੇ IGIMS ਵਿਖੇ ਸਿਹਤ ਉਪ-ਕੇਂਦਰ (HSC), ਵਧੀਕ ਪ੍ਰਾਇਮਰੀ ਹੈਲਥ ਸੈਂਟਰ (APHC), ਸਿਹਤ ਅਤੇ ਤੰਦਰੁਸਤੀ ਕੇਂਦਰ (HWC), ਕਮਿਊਨਿਟੀ ਹੈਲਥ ਸੈਂਟਰ ਸਮੇਤ ਕੁੱਲ 850 ਕਰੋੜ ਰੁਪਏ ਦੀ ਲਾਗਤ ਨਾਲ ਕਈ ਸਿਹਤ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਬਾਅਦ ਵਿਚ ਕੇਂਦਰੀ ਸਿਹਤ ਮੰਤਰੀ ਭਾਗਲਪੁਰ 'ਚ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਇਕ ਸਰਕਾਰੀ ਸੁਪਰ-ਸਪੈਸ਼ਲਿਟੀ ਵਿੰਗ ਅਤੇ ਗਯਾ ਵਿਚ ਅਨੁਗ੍ਰਹ ਨਰਾਇਣ ਮਗਧ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇਕ ਹੋਰ ਸਿਹਤ ਸਹੂਲਤ ਦਾ ਉਦਘਾਟਨ ਵੀ ਕਰਨਗੇ।