ਰਾਹੁਲ ਗਾਂਧੀ ''ਤੇ ਨੱਡਾ ਦਾ ਪਲਟਵਾਰ- ਤੁਸੀਂ ਅਤੇ ਤੁਹਾਡੀ ਮਾਤਾ ਜੀ ਨੇ ਚੀਨ ਤੋਂ ਲਏ ਪੈਸੇ

08/17/2020 9:33:10 PM

ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੀ.ਐੱਮ. ਕੇਅਰਸ ਫੰਡ ਨੂੰ ਲੈ ਕੇ ਸਰਕਾਰ 'ਤੇ ਹਮਲਾ ਬੋਲਿਆ ਸੀ। ਰਾਹੁਲ ਗਾਂਧੀ ਨੇ ਇਸ ਫੰਡ ਨੂੰ ਰਾਇਟ ਟੂ ਇੰਪ੍ਰੋਬਿਟੀ ਦੱਸਿਆ ਸੀ। ਹੁਣ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕਰ ਰਾਹੁਲ ਗਾਂਧੀ 'ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੂਰੇ ਦੇਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਹਿਲ 'ਤੇ ਪੂਰਾ ਭਰੋਸਾ ਹੈ।

ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨੇ ਕਿਹਾ ਕਿ ਇਹ ਵਿਸ਼ਵਾਸ ਪੀ.ਐੱਮ.-ਕੇਅਰਸ ਲਈ ਭਾਰੀ ਸਮਰਥਨ ਦੇ ਨਾਲ ਦਿਖਿਆ ਵੀ। ਉਨ੍ਹਾਂ ਨੇ ਰਾਹੁਲ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਤੁਸੀਂ ਹਾਰਨ ਵਾਲੇ ਲੋਕ ਸਿਰਫ ਝੂਠੀਆਂ ਖਬਰਾਂ ਫੈਲਾ ਸਕਦੇ ਹੋ। ਪੂਰੇ ਦੇਸ਼ ਨੇ ਕੋਰੋਨਾ ਖਿਲਾਫ ਲੜਾਈ 'ਚ ਹੱਥ ਮਿਲਾਇਆ ਹੈ। ਬੀਜੇਪੀ ਪ੍ਰਧਾਨ ਨੇ ਰਾਹੁਲ ਗਾਂਧੀ ਨੂੰ ਸੰਬੋਧਿਤ ਕਰਦੇ ਹੋਏ ਦੋਸ਼ ਲਗਾਇਆ ਕਿ ਤੁਸੀਂ ਅਤੇ ਤੁਹਾਡੀ ਮਾਂ ਨੇ ਸਾਡੇ ਰਾਸ਼ਟਰੀ ਹਿੱਤ ਨੂੰ ਸੱਟ ਪਹੁੰਚਾਉਣ ਲਈ ਚੀਨੀਆਂ ਤੋਂ ਪੈਸੇ ਵੀ ਲਏ।

ਜੇ.ਪੀ. ਨੱਡਾ ਨੇ ਕਿਹਾ ਕਿ ਤੁਹਾਡੇ ਪਰਿਵਾਰ ਦੀ ਸ਼ੱਕੀ ਵਿਰਾਸਤ 'ਚ ਪੀ.ਐੱਮ.ਐੱਨ.ਆਰ.ਐੱਫ. 'ਚ ਇੱਕ ਸਥਾਈ ਹਾਲਤ ਨੂੰ ਲਾਗੂ ਕਰਨਾ ਅਤੇ ਫਿਰ ਪੀ.ਐੱਮ.ਐੱਨ.ਆਰ.ਐੱਫ. ਤੋਂ ਤੁਹਾਡੇ ਪਰਿਵਾਰ ਦੇ ਟਰੱਸਟਾਂ 'ਚ ਪੈਸਾ ਪ੍ਰਾਪਤ ਕਰਨਾ ਵੀ ਸ਼ਾਮਲ ਹੈ। ਨੱਡਾ ਦੇ ਟਵੀਟ 'ਤੇ ਕਾਂਗਰਸ ਵਲੋਂ ਰਣਦੀਪ ਸਿੰਘ ਸੁਰਜੇਵਾਲਾ ਨੇ ਮੋਰਚਾ ਸੰਭਾਲਿਆ ਅਤੇ ਪੀ.ਐੱਮ.-ਕੇਅਰਸ ਫੰਡ 'ਚ ਆਏ ਲੱਗਭੱਗ 10 ਹਜ਼ਾਰ ਕਰੋੜ ਰੁਪਏ ਦੇ ਸੰਬੰਧ 'ਚ ਜਾਣਕਾਰੀ ਮੰਗੀ। ਸੁਰਜੇਵਾਲਾ ਨੇ ਕਿਹਾ ਕਿ ਚੀਨੀ ਕੰਪਨੀਆਂ ਦੇ ਨਾਲ ਹੀ ਫੰਡ 'ਚ ਦਾਨ ਦੇਣ ਵਾਲਿਆਂ ਦੇ ਨਾਮ ਜਨਤਕ ਕੀਤੇ ਜਾਣ।


Inder Prajapati

Content Editor

Related News