ਰੰਗਾਸਾਮੀ ਨੇ 5ਵੀਂ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

Wednesday, May 13, 2026 - 11:01 AM (IST)

ਰੰਗਾਸਾਮੀ ਨੇ 5ਵੀਂ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਚੇਨਈ- ਸੀਨੀਅਰ ਨੇਤਾ ਅਤੇ ਆਲ ਇੰਡੀਆ ਐੱਨਆਰ ਕਾਂਗਰਸ (ਏਆਈਐੱਨਆਰਸੀ) ਦੇ ਸੰਸਥਾਪਕ ਐੱਨ. ਰੰਗਾਸਾਮੀ ਨੇ 5ਵੀਂ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਬੁੱਧਵਾਰ ਨੂੰ ਸਹੁੰ ਚੁੱਕੀ। ਖੇਤਰੀ ਪਾਰਟੀ (ਏਆਈਐੱਨਆਰਸੀ) ਨੇਤਾ ਮੱਲਾਡੀ ਕ੍ਰਿਸ਼ਨਾ ਰਾਵ ਅਤੇ ਭਾਜਪਾ ਨੇਤਾ ਏ. ਨਮਸਿਵਾਯਮ ਨੇ ਵੀ ਏਆਈਐੱਨਆਰਸੀ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਸਰਕਾਰ 'ਚ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉੱਪ ਰਾਜਪਾਲ ਕੇ. ਕੈਲਾਸ਼ਨਾਥਨ ਨੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਕੈਬਨਿਟ ਦੇ ਸਹਿਯੋਗੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। 

ਰੰਗਾਸਾਮੀ ਨੇ ਪਰਮਾਤਮਾ ਦੇ ਨਾਂ 'ਤੇ ਸਹੁੰ ਚੁਕੀ। ਰਾਵ ਨੇ ਤੇਲੁਗੂ ਭਾਸ਼ਾ 'ਚ ਸਹੁੰ ਚੁੱਕੀ ਅਤੇ ਉਹ ਯਾਨਮ ਖੇਤਰ ਦਾ ਪ੍ਰਤੀਨਿਧੀਤੱਵ ਕਰਦੇ ਹਨ। ਯਾਮਨ, ਆਂਧਰਾ ਪ੍ਰਦੇਸ਼ 'ਚ ਸਥਿਤ ਪੁਡੂਚੇਰੀ ਦਾ ਖੇਤਰ ਹੈ। ਸਹੁੰ ਚੁੱਕ ਸਮਾਰੋਹ ਦੌਰਾਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਅਤੇ ਸੀਨੀਅਰ ਨੇਤਾ ਬੀ.ਐੱਲ. ਸੰਤੋਸ਼ ਵੀ ਮੰਚ 'ਤੇ ਮੌਜੂਦ ਰਹੇ। ਰਾਜਗ ਨੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ 9 ਅਪ੍ਰੈਲ ਨੂੰ ਹੋਈਆਂ ਚੋਣਾਂ 'ਚ ਜਿੱਤ ਦੇ ਨਾਲ ਹੀ ਇਕ ਵਾਰ ਫਿਰ ਸੱਤਾ ਹਾਸਲ ਕੀਤੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰੰਗਾਸਾਮੀ ਨੂੰ ਮੁੱਖ ਮੰਤਰੀ ਨਿਯੁਕਤ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News