ਸੰਜੀਵ ਜੀਵਾ ਗੈਂਗ ਦਾ ਸ਼ਾਰਪ ਸ਼ੂਟਰ ਸ਼ਾਹਰੁਖ ਪਠਾਨ ਮੁਕਾਬਲੇ ’ਚ ਢੇਰ
Monday, Jul 14, 2025 - 11:26 PM (IST)

ਲਖਨਊ/ਮੁਜ਼ੱਫਰਨਗਰ, (ਭਾਸ਼ਾ)- ਉੱਤਰ ਪ੍ਰਦੇਸ਼ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਸੋਮਵਾਰ ਨੂੰ ਮੁਜ਼ੱਫਰਨਗਰ ਜ਼ਿਲੇ ’ਚ ਇਕ ਮੁਕਾਬਲੇ ਦੌਰਾਨ ਬਦਨਾਮ ਮਾਫੀਆ ਸੰਜੀਵ ਜੀਵਾ ਗੈਂਗ ਦੇ ਇਕ ਸ਼ਾਰਪ ਸ਼ੂਟਰ ਨੂੰ ਮਾਰ ਮੁਕਾਇਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਦੇ ਵਧੀਕ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ/ਐੱਸ. ਟੀ. ਐੱਫ.) ਅਮਿਤਾਭ ਯਸ਼ ਨੇ ਲਖਨਊ ’ਚ ਜਾਰੀ ਇਕ ਬਿਆਨ ’ਚ ਕਿਹਾ ਕਿ ਐੱਸ. ਟੀ. ਐੱਫ. ਦੀ ਮੇਰਠ ਇਕਾਈ ਦੀ ਟੀਮ ਨੇ ਅੱਜ ਸਵੇਰੇ ਮੁਜ਼ੱਫਰਨਗਰ ਜ਼ਿਲੇ ਦੇ ਛਪਾਰ ਥਾਣਾ ਖੇਤਰ ’ਚ ਇਕ ਮੁਕਾਬਲੇ ਤੋਂ ਬਾਅਦ ਇਕ ਖ਼ਤਰਨਾਕ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ। ਉਸ ਦੀ ਪਛਾਣ ਮੁਜ਼ੱਫਰਨਗਰ ਦੇ ਖਾਲਾਪਰ ਦਾ ਰਹਿਣ ਵਾਲੇ ਸ਼ਾਹਰੁਖ ਪਠਾਨ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਪਠਾਨ ਮੁਕਾਬਲੇ ਦੌਰਾਨ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।