ਮੁਸਲਮਾਨਾਂ ਨੂੰ ਅਯੁੱਧਿਆ ਛੱਡਣਾ ਹੋਵੇਗਾ, ਮਸਜਿਦ ਦੀ ਉਸਾਰੀ ਨਹੀਂ ਹੋਣ ਦੇਵਾਂਗੇ: ਵਿਨੇ ਕਟਿਆਰ
Thursday, Sep 25, 2025 - 08:27 AM (IST)

ਅਯੁੱਧਿਆ (ਭਾਸ਼ਾ) - ਭਾਜਪਾ ਦੇ ਨੇਤਾ ਵਿਨੇ ਕਟਿਆਰ ਨੇ ਬੁੱਧਵਾਰ ਨੂੰ ਵਿਵਾਦਪੂਰਨ ਟਿੱਪਣੀ ਕਰਦੇ ਹੋਏ ਕਿਹਾ ਕਿ ਮੁਸਲਮਾਨਾਂ ਨੂੰ ਛੇਤੀ ਤੋਂ ਛੇਤੀ ਅਯੁੱਧਿਆ ਜ਼ਿਲ੍ਹਾ ਛੱਡ ਦੇਣਾ ਚਾਹੀਦਾ ਹੈ ਅਤੇ ਇਸ ਮੰਦਰ ਨਗਰੀ ਵਿਚ ਕਿਸੇ ਵੀ ਮਸਜਿਦ ਦੀ ਉਸਾਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਟਿਆਰ ਨੇ ਇਹ ਟਿੱਪਣੀ ਉਸ ਸਮੇਂ ਕੀਤੀ, ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਸਥਾਨਕ ਪ੍ਰਸ਼ਾਸਨ ਨੇ ਐੱਨ. ਓ. ਸੀ. ਦੀ ਘਾਟ ਵਿਚ ਧੰਨੀਪੁਰ ਮਸਜਿਦ ਦੀ ਯੋਜਨਾ ਨੂੰ ਖਾਰਿਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸਕੂਲ-ਕਾਲਜ 3 ਦਿਨ ਬੰਦ! ਜਨਤਕ ਛੁੱਟੀ ਦਾ ਹੋਇਆ ਐਲਾਨ
ਉਨ੍ਹਾਂ ਕਿਹਾ ਕਿ ਅਯੁੱਧਿਆ ਵਿਚ ਬਾਬਰੀ ਮਸਜਿਦ ਦੇ ਬਦਲੇ ਕੋਈ ਮਸਜਿਦ ਜਾਂ ਕਿਸੇ ਹੋਰ ਮਸਜਿਦ ਦੀ ਉਸਾਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਸੀਂ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਅਯੁੱਧਿਆ ਤੋਂ ਬਾਹਰ ਕੱਢਾਂਗੇ ਅਤੇ ਉਸ ਤੋਂ ਬਾਅਦ ਪੂਰੇ ਉਤਸ਼ਾਹ ਨਾਲ ਦੀਵਾਲੀ ਮਨਾਵਾਂਗੇ। ਕਟਿਆਰ ਨੇ ਕਿਹਾ ਕਿ ਮੁਸਲਮਾਨਾਂ ਦਾ ਅਯੁੱਧਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਖਾਲੀ ਕਰ ਕੇ ਸਰਯੂ ਨਦੀ ਦੇ ਪਾਰ ਚਲੇ ਜਾਣਾ ਚਾਹੀਦਾ ਹੈ। ਕਟਿਆਰ ਦੀ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਨੇ ਕਿਹਾ ਕਿ ਕਟਿਆਰ ਦਾ ਦਿਮਾਗ ਕਮਜ਼ੋਰ ਹੋ ਗਿਆ ਹੈ। ਇਹ ਦੇਸ਼ ਕਿਸੇ ਇਕ ਧਰਮ ਦੇ ਪੈਰੋਕਾਰਾਂ ਦਾ ਨਹੀਂ ਹੈ। ਇਹ ਇਥੇ ਰਹਿਣ ਵਾਲੇ ਸਾਰੇ ਧਰਮਾਂ ਦੇ ਲੋਕਾਂ ਦਾ ਹੈ। ਉਨ੍ਹਾਂ ਨੂੰ ਆਪਣੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : 2 ਦਿਨ ਬੰਦ ਸਕੂਲ-ਕਾਲਜ, ਸਰਕਾਰ ਨੇ ਕਰ 'ਤਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।