ਕੋਲਕਾਤਾ ਦੇ ਮੁਸਲਮਾਨਾਂ ਨੇ ਸੀ. ਐੱਮ. ਮਮਤਾ ਨੂੰ ਲਿੱਖੀ ਚਿੱਠੀ, ਰੱਖੀ ਇਹ ਮੰਗ

06/20/2019 2:51:05 PM

ਕੋਲਕਾਤਾ (ਭਾਸ਼ਾ)— ਕੋਲਕਾਤਾ 'ਚ ਡਾਕਟਰਾਂ 'ਤੇ ਹਾਲ ਹੀ 'ਚ ਹੋਏ ਹਮਲੇ ਅਤੇ ਮਾਡਲ ਉਸ਼ੋਸ਼ੀ ਸੇਨਗੁਪਤਾ ਨਾਲ ਆਪਣੇ ਭਾਈਚਾਰੇ ਦੇ ਕੁਝ ਮੈਂਬਰਾਂ ਵਲੋਂ ਛੇੜਛਾੜ ਕੀਤੇ ਜਾਣ ਦੀ ਘਟਨਾ ਨੂੰ ਦੇਖਦੇ ਹੋਏ ਮੁਸਲਮਾਨਾਂ ਦੇ ਇਕ ਸੰਗਠਨ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚਿੱਠੀ ਲਿਖੀ ਹੈ। ਮੁਸਲਮਾਨਾਂ ਦੇ ਸੰਗਠਨ ਨੇ ਮਮਤਾ ਨੂੰ ਚਿੱਠੀ ਵਿਚ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ, ਤਾਂ ਕਿ ਇਸ ਧਾਰਨਾ ਨੂੰ ਗਲਤ ਸਾਬਤ ਕੀਤਾ ਜਾ ਸਕੇ ਕਿ ਉਨ੍ਹਾਂ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾਂ ਨੇ ਚਿੱਠੀ ਵਿਚ ਲਿਖਿਆ, ''ਅਸੀਂ ਹਾਲ ਹੀ 'ਚ ਹੋਈਆਂ ਘਟਨਾਵਾਂ ਨੂੰ ਲੈ ਕੇ ਬੇਹੱਦ ਚਿੰਤਾ ਵਿਚ ਹਾਂ। ਦੋਹਾਂ ਮਾਮਲਿਆਂ ਵਿਚ ਹਮਲਾਵਰ ਸਾਡੇ ਭਾਈਚਾਰੇ ਤੋਂ ਸਨ... ਅਸੀਂ ਦੁਖੀ ਅਤੇ ਸ਼ਰਮਿੰਦਾ ਹਾਂ।'' ਕੋਲਕਾਤਾ ਦੇ ਰਹਿਣ ਵਾਲੇ 46 ਮੰਨੇ-ਪ੍ਰਮੰਨੇ ਮੁਸਲਮਾਨਾਂ ਨੇ ਕਿਹਾ, ''ਸਿਰਫ ਇਨ੍ਹਾਂ ਦੋ ਮਾਮਲਿਆਂ ਵਿਚ ਹੀ ਨਹੀਂ, ਸਗੋਂ ਜਿੰਨੇ ਵੀ ਮਾਮਲਿਆਂ 'ਚ ਮੁਸਲਮਾਨ ਸ਼ਾਮਲ ਹੋਏ, ਉਨ੍ਹਾਂ 'ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੂੰ ਸਿਰਫ ਇਸ ਲਈ ਨਹੀਂ ਬਖਸ਼ ਦਿੱਤਾ ਜਾਣਾ ਚਾਹੀਦਾ ਕਿ ਉਹ ਮੁਸਲਮਾਨ ਹਨ। ਇਸ ਤੋਂ ਇਹ ਸੰਦੇਸ਼ ਜਾਵੇਗਾ ਕਿ ਕਿਸੇ ਭਾਈਚਾਰੇ ਦੇ ਮੈਂਬਰਾਂ ਨੂੰ ਤਾਂ ਬਚਾਇਆ ਜਾ ਰਿਹਾ ਹੈ। 

ਮਮਤਾ ਬੈਨਰਜੀ ਨੂੰ ਲਿਖੀ ਚਿੱਠਈ ਦਾ ਮਸੌਦਾ ਤਿਆਰ ਕਰਨ ਵਾਲੇ ਸੰਚਾਰ ਮਾਹਰ ਮੁਦਾਰ ਪਥੇਰਯਾ ਨੇ ਕਿਹਾ ਕਿ ਸਰਕਾਰ ਨੂੰ ਵੋਟ ਬੈਂਕ ਦੀ ਰਾਜਨੀਤੀ ਛੱਡ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਮੁੱਦਿਆਂ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸੀ. ਐੱਮ. ਅਜਿਹਾ ਕਰਨਾ ਸ਼ੁਰੂ ਕਰੇਗੀ, ਮੇਰਾ ਮੰਨਣਾ ਹੈ ਕਿ ਚੀਜ਼ਾਂ 'ਚ ਸਕਾਰਾਤਮਕ ਬਦਲਾਅ ਆਉਣ ਲੱਗੇਗਾ। ਚਿੱਠੀ 'ਤੇ ਦਸਤਖਤ ਕਰਨ ਵਾਲੀ ਨਿਊਟ੍ਰਿਸ਼ਨਿਸਟ ਨੇਹਾ ਹਫੀਜ਼ ਨੇ ਕਿਹਾ ਕਿ ਇਹ ਧਾਰਨਾ ਬਦਲਣ ਦੀ ਲੋੜ ਹੈ। ਇਹ ਇਕ ਸਮੱਸਿਆ ਹੈ, ਜਿਸ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ। ਸਾਨੂੰ ਇਸ ਨੂੰ ਹੱਲ ਕੀਤੇ ਜਾਣ ਦੀ ਲੋੜ ਹੈ।


Tanu

Content Editor

Related News