ਮੁਸਲਮਾਨਾਂ ਨੇ ਆਬਾਦੀ ਵਿਚ ਹਿੰਦੂਆਂ ਤੋਂ ਅੱਗੇ ਨਿਕਲਣ ਲਈ ''ਕੋਈ ਸਾਜ਼ਿਸ਼ ਨਹੀਂ ਰਚੀ''

Sunday, Mar 07, 2021 - 09:51 PM (IST)

ਮੁਸਲਮਾਨਾਂ ਨੇ ਆਬਾਦੀ ਵਿਚ ਹਿੰਦੂਆਂ ਤੋਂ ਅੱਗੇ ਨਿਕਲਣ ਲਈ ''ਕੋਈ ਸਾਜ਼ਿਸ਼ ਨਹੀਂ ਰਚੀ''

ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ. ਵਾਈ. ਕੁਰੈਸ਼ੀ ਨੇ ਕਿਹਾ ਹੈ ਕਿ ਮੁਸਲਮਾਨਾਂ ਨੂੰ ਖਲਨਾਇਕ ਵਜੋਂ ਵਿਖਾਉਣ ਲਈ ਹਿੰਦੁਤਵ ਗਰੁੱਪਾਂ ਵਲੋਂ ਪੈਦਾ ਕੀਤੇ ਗਏ ਮਿੱਥਕਾਂ ਨੂੰ ਤੋੜਣ ਦਾ ਸਮਾਂ ਆ ਗਿਆ ਹੈ। 

ਇਹ ਖ਼ਬਰ ਪੜ੍ਹੋ- ਚੀਨੀ ਉਪ ਵਿਦੇਸ਼ ਮੰਤਰੀ ਨੂੰ ਮਿਲੇ ਭਾਰਤੀ ਰਾਜਦੂਤ, ਕਹੀ ਇਹ ਗੱਲ


ਕੁਰੈਸ਼ੀ ਨੇ ਆਪਣੀ ਨਵੀਂ ਕਿਤਾਬ 'ਦਿ ਪਾਪੂਲੇਸ਼ਨ ਮਿੱਥ : ਇਸਲਾਮ, ਫੈਮਿਲੀ ਪਲਾਨਿੰਗ ਐਂਡ ਪਾਲੀਟਿਕਸ ਇਨ ਇੰਡੀਆ' ਵਿਚ ਉਕਤ ਦਲੀਲ ਦਿੰਦਿਆਂ ਕਿਹਾ ਹੈ ਕਿ ਮੁਸਲਮਾਨਾਂ ਨੇ ਆਬਾਦੀ ਦੇ ਮਾਮਲੇ ਵਿਚ ਹਿੰਦੂਆਂ ਤੋਂ ਅੱਗੇ ਨਿਕਲਣ ਲਈ ਕੋਈ ਸੰਗਠਿਤ ਸਾਜ਼ਿਸ਼ ਨਹੀਂ ਰਚੀ। ਉਨ੍ਹਾਂ ਦੀ ਗਿਣਤੀ ਦੇਸ਼ ਵਿਚ ਹਿੰਦੂਆਂ ਦੀ ਗਿਣਤੀ ਨੂੰ ਕਦੇ ਵੀ ਚੁਣੌਤੀ ਨਹੀਂ ਦੇ ਸਕਦੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸਲਾਮ ਪਰਿਵਾਰ ਨਿਯੋਜਨ ਦੀ ਧਾਰਨਾ ਦਾ ਵਿਰੋਧ ਨਹੀਂ ਕਰਦਾ। ਮੁਸਲਮਾਨ ਭਾਰਤ ਵਿਚ ਸਭ ਤੋਂ ਘੱਟ ਬਹੁ-ਵਿਆਹ ਕਰਨ ਵਾਲਾ ਭਾਈਚਾਰਾ ਹੈ। ਕੁਰੈਸ਼ੀ ਨੇ ਆਪਣੀ ਕਿਤਾਬ ਬਾਰੇ ਕਿਹਾ ਕਿ ਜੇ ਤੁਸੀਂ ਕੋਈ ਝੂਠ 100 ਵਾਰ ਬੋਲਦੇ ਹੋ ਤਾਂ ਉਹ ਸੱਚ ਬਣ ਜਾਂਦਾ ਹੈ। ਇਹ ਮਾੜਾ ਪ੍ਰਚਾਰ ਬਹੁਤ ਤੇਜ਼ ਹੋ ਗਿਆ ਹੈ ਅਤੇ ਹੁਣ ਸਾਲਾਂ ਤੋਂ ਇਸ ਭਾਈਚਾਰੇ ਵਿਰੁੱਧ ਪ੍ਰਚਾਰਤ ਕੀਤੀ ਜਾ ਰਹੀ ਉਕਤ ਗੱਲ ਨੂੰ ਚੁਣੌਤੀ ਦੇਣ ਦਾ ਸਮਾਂ ਆ ਗਿਆ ਹੈ। 

ਇਹ ਖ਼ਬਰ ਪੜ੍ਹੋ- ਥੋੜੇ ਦਿਨਾਂ ਦੀ ਮਹਿਮਾਨ ਇਮਰਾਨ ਸਰਕਾਰ : ਮਰੀਅਮ ਨਵਾਜ਼

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News