ਮੁਜ਼ੱਫਰਨਗਰ ’ਚ ਮੋਦੀ ਦਾ ਮੰਦਰ ਬਣਵਾ ਰਹੀਆਂ ਮੁਸਲਿਮ ਔਰਤਾਂ
Friday, Oct 11, 2019 - 06:20 PM (IST)

ਮੁਜ਼ੱਫਰਨਗਰ-ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲੇ ’ਚ ਮੁਸਲਿਮ ਔਰਤਾਂ ਦਾ ਇਕ ਸਮੂਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਰਪਿਤ ਇਕ ਮੰਦਰ ਦਾ ਨਿਰਮਾਣ ਕਰਵਾ ਰਿਹਾ ਹੈ। ਸਮੂਹ ਦੀ ਅਗਵਾਈ ਕਰ ਰਹੀ ਰੂਬੀ ਗਜ਼ਨੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੁਸਲਿਮ ਔਰਤਾਂ ਲਈ ਬਹੁਤ ਕੁਝ ਕੀਤਾ ਹੈ ਅਤੇ ਉਹ ਇਸ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ‘‘ਤਿੰਨ ਤਲਾਕ ’ਤੇ ਪਾਬੰਦੀ ਲਾ ਕੇ ਉਹ ਸਾਡੇ ਜੀਵਨ ’ਚ ਬਹੁਤ ਵੱਡੀ ਤਬਦੀਲੀ ਲੈ ਕੇ ਆਏ ਹਨ, ਨਾਲ ਹੀ ਉਨ੍ਹਾਂ ਨੇ ਸਾਨੂੰ ਮੁਫਤ ਗੈਸ ਕੁਨੈਕਸ਼ਨ ਅਤੇ ਮੁਫਤ ਮਕਾਨ ਵੀ ਦਿੱਤਾ ਹੈ। ਇਸ ਤੋਂ ਜ਼ਿਆਦਾ ਹੋਰ ਕੀ ਚਾਹੀਦਾ ਹੈ?’’ ਉਨ੍ਹਾਂ ਕਿਹਾ ਕਿ ਮੋਦੀ ਨੂੰ ਪੂਰੀ ਦੁਨੀਆ ’ਚ ਸਨਮਾਨਿਤ ਕੀਤਾ ਜਾ ਰਿਹਾ ਹੈ। ਅਜਿਹੇ ’ਚ ਉਨ੍ਹਾਂ ਨੂੰ ਆਪਣੀ ਜਨਮ ਭੂਮੀ ’ਤੇ ਵੀ ਸਨਮਾਨ ਮਿਲਣਾ ਚਾਹੀਦਾ ਹੈ। ਇਹ ਔਰਤਾਂ ਮੰਦਰ ਦਾ ਨਿਰਮਾਣ ਆਪਣੀ ਬੱਚਤ ਦੇ ਪੈਸਿਆਂ ਨਾਲ ਕਰਵਾ ਰਹੀਆਂ ਹਨ।