ਕੋਰੋਨਾ ਨੇ ਆਪਣੇ ਕੀਤੇ ਦੂਰ, ''ਰਾਮ ਨਾਮ ਸੱਤਿਆ'' ਕਹਿ ਮੁਸਲਮਾਨਾਂ ਨੇ ਦਿੱਤਾ ਹਿੰਦੂ ਨੂੰ ਮੋਢਾ
Sunday, Mar 29, 2020 - 07:56 PM (IST)

ਨਵੀਂ ਦਿੱਲੀ — ਕੋਰੋਨਾ ਸੰਕਟ 'ਚ ਡਰ ਦੇ ਮਾਹੌਲ ਦੌਰਾਨ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਫਿਰਕੂ ਸਦਭਾਵ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਭਾਰਤ ਫਿਲਹਾਲ ਕੋਰੋਨਾ ਵਾਇਰਸ ਕਾਰਨ 21 ਦਿਨ ਦੇ ਲਾਕਡਾਊਨ ਦਾ ਝੱਲਣ ਲਈ ਮਜ਼ਬੂਰ ਹੈ। ਲੋਕ ਆਪਣੇ-ਆਪਣੇ ਘਰਾਂ 'ਚ ਬੰਦ ਹਨ, ਜਿਸ ਨਾਲ ਕਿ ਕਿਸੇ ਵੀ ਤਰ੍ਹਾਂ ਕੋਵਿਡ-19 ਦੇ ਵਾਇਰਸ ਦੇ ਖਤਰੇ ਨੂੰ ਟਾਲਿਆ ਜਾ ਸਕੇ। ਇਸ ਨੂੰ ਲੈ ਕੇ ਸਮਾਜ 'ਚ ਡਰ ਦਾ ਮਾਹੌਲ ਵੀ ਦੇਖਿਆ ਜਾ ਰਿਹਾ ਹੈ ਜਦੋਂ ਲੋਕਾਂ ਨੇ ਆਪਣਿਆਂ ਦੀ ਮਦਦ ਲਈ ਵੀ ਆਸਾਨੀ ਨਾਲ ਬਾਹਰ ਨਿਕਲ ਰਹੇ ਹਨ। ਅਜਿਹੇ ਹਾਲਾਤ 'ਚ ਯੂ.ਪੀ. ਦੇ ਬੁਲੰਦਸ਼ਹਿਰ 'ਚ ਇਕ ਬੀਮਾਰ ਸ਼ਖਸ ਦੀ ਮੌਤ ਹੋ ਗਈ ਤਾਂ ਉਸ ਨੂੰ ਮੋਢਾ ਦੇਣ ਲਈ ਪਰਿਵਾਰ ਵਾਲਿਆਂ ਨੂੰ ਆਪਣੇ ਭਾਈਚਾਰੇ ਦੇ ਚਾਰ ਲੋਕਾਂ ਨੂੰ ਇਕੱਠਾ ਕਰਨਾ ਵੀ ਮੁਸ਼ਕਿਲ ਹੋ ਗਿਆ। ਜਿਸ ਸ਼ਖਸ ਦੀ ਮੌਤ ਹੋਈ ਸੀ, ਉਸ ਦੇ ਬੇਟੇ ਨੇ ਸਾਰੀਆਂ ਕੋਸ਼ਿਸ਼ਾਂ ਕਰ ਲਈਆਂ ਪਰ ਕੋਈ ਵੀ ਰਿਸ਼ਤੇਦਾਰ ਜਾਂ ਦੋਸਤ ਆਉਣ ਨੂੰ ਤਿਆਰ ਨਹੀਂ ਹੋਇਆ। ਅਜਿਹੇ 'ਚ ਇਸ ਹਿੰਦੂ ਪਰਿਵਾਰ ਦੀ ਮਦਦ ਲਈ ਉਸ ਦੇ ਮੁਸਲਿਮ ਗੁਆਂਢੀ ਸਾਹਮਣੇ ਆਏ। ਉਨ੍ਹਾਂ ਨੇ ਦੁੱਖ ਦੇ ਸਮੇਂ ਨਾ ਤਾਂ ਸਿਰਫ ਪਰਿਵਾਰ ਨੂੰ ਸੰਭਾਲਣ ਦਾ ਹੌਂਸਲਾ ਦਿੱਤਾ, ਸਗੋਂ ਅੰਤਿਮ ਸੰਸਕਾਰ 'ਚ ਵੀ ਪੂਰਾ ਸਹਿਯੋਗ ਵੀ ਕੀਤਾ। ਉਹ ਸਾਰੇ ਰਾਸਤੇ 'ਰਾਮ ਨਾਮ ਸੱਤਿਆ' ਹੈ ਦੇ ਨਾਅਰੇ ਵੀ ਲਗਾਉਂਦੇ ਰਹੇ।
In Bulandshahr, a man named Ravishankar died. Because of the #COVID fear, none of his relatives came to lift the bier. His Muslim neighbours came,lifted the bier & also chanted "Ram Naam Satya hai" in the funeral procession. pic.twitter.com/g4TLPsxdpH
— Zainab Sikander (@zainabsikander) March 29, 2020
ਮੁਸਲਿਮ ਗੁਆਂਢੀ ਨੇ ਦਿੱਤਾ ਹਿੰਦੂ ਨੂੰ ਮੋਢਾ
ਯੂ.ਪੀ. ਦੇ ਬੁਲੰਦਸ਼ਹਿਰ 'ਚ ਕੋਰੋਨਾ ਵਾਇਰਸ ਦੇ ਚੱਲਦੇ ਲਾਕਡਾਊਨ ਕਾਰਨ ਇਕ ਗਰੀਬ ਪਰਿਵਾਰ 'ਤੇ ਬਹੁਤ ਜ਼ਿਆਦਾ ਮੁਸ਼ਕਿਲ ਆ ਗਈ ਸੀ। ਇਥੇ ਤਕ ਕਿ ਹਿੰਦੂ ਪਰਿਵਾਰ 'ਚ ਇਕ ਸ਼ਖਸ ਦੀ ਮੌਤ ਹੋ ਗਈ ਸੀ। ਜਦੋਂ ਮ੍ਰਿਤਕ ਦੇ ਬੇਟੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਤਾਂ ਉਹ ਕੋਰੋਨਾ ਵਾਇਰਸ ਦੇ ਡਰ ਤੋਂ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਨਹੀਂ ਪਹੁੰਚੇ ਪਰ ਇਸ ਤੋਂ ਬਾਅਦ ਜੋ ਹੋਇਆ, ਉਸ ਨੇ ਸਾਮਾਜਿਕ ਖੁਸ਼ਹਾਲੀ ਦਾ ਇਕ ਬਿਹਤਰੀਨ ਉਦਾਹਰਣ ਪੇਸ਼ ਕੀਤਾ ਹੈ। ਮ੍ਰਿਤਕ ਦੇ ਮੁਸਲਿਮ ਗੁਆਂਢੀ ਦੁੱਖ ਤੇ ਸੰਕਟ ਦੀ ਅਜਿਹੀ ਔਖੀ ਘੜੀ 'ਚ ਪੀੜਤ ਪਰਿਵਾਰ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਮੁਸਲਮਾਨਾਂ ਨੇ ਹੀ ਅੰਤਿਮ ਸੰਸਕਾਰ ਲਈ ਸਾਰੀਆਂ ਤਿਆਰੀਆਂ ਕੀਤੀਆਂ ਅਤੇ ਮ੍ਰਿਤਕ ਦੇਹ ਦੀ ਅੰਤਿਮ ਯਾਤਰਾ 'ਚ ਵੀ ਆਪਣਿਆਂ ਵਾਂਗ ਹੀ ਸ਼ਾਮਲ ਹੋਏ। ਮੁਸਲਮਾਨਾਂ ਨੇ ਨਾ ਸਿਰਫ ਹਿੰਦੂ ਗੁਆਂਢੀ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਤਕ ਲੈ ਜਾਣ ਲਈ ਮੋਢਾ ਦਿੱਤਾ ਸਗੋਂ ਹਿੰਦੂ ਰੀਤੀ ਰਿਵਾਜ਼ਾਂ ਮੁਤਾਬਕ 'ਰਾਮ ਨਾਮ ਸੱਤਿਆ' ਹੈ ਦੇ ਨਾਅਰੇ ਵੀ ਲਗਾਏ। ਬੁਲੰਦਸ਼ਹਿਰ ਦਾ ਇਹ ਮਾਮਲਾ ਪੂਰੇ ਇਲਾਕੇ 'ਚ ਇਕ ਮਿਸਾਲ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ।