ਵਿਅਕਤੀ ਨੂੰ ਮੁਸਲਿਮ ਸਮਝ ਕੇ ਦਫਨਾਇਆ, ਹੁਣ ਕਬਰ ਖੋਦ ਕੇ ਕੱਢੀ ਲਾਸ਼

Saturday, Jun 29, 2019 - 04:32 PM (IST)

ਵਿਅਕਤੀ ਨੂੰ ਮੁਸਲਿਮ ਸਮਝ ਕੇ ਦਫਨਾਇਆ, ਹੁਣ ਕਬਰ ਖੋਦ ਕੇ ਕੱਢੀ ਲਾਸ਼

ਮੁਜ਼ੱਫਰਨਗਰ— ਮੁਸਲਿਮ ਕਬਰਸਤਾਨ ਤੋਂ 19 ਸਾਲਾ ਇਕ ਨੌਜਵਾਨ ਦੀ ਲਾਸ਼ ਕਬਰ 'ਚੋਂ ਬਾਹਰ ਕੱਢੀ ਗਈ, ਕਿਉਂਕਿ ਉਸ ਦੀ ਪਛਾਣ ਇਕ ਹਿੰਦੂ ਵਿਅਕਤੀ ਦੇ ਰੂਪ 'ਚ ਹੋਈ ਹੈ ਅਤੇ ਹੁਣ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵਿਅਕਤੀ ਦਾ ਕਤਲ 17 ਜੂਨ ਨੂੰ ਉਸ ਦੇ ਤਿੰਨ ਦੋਸਤਾਂ ਨੇ ਕਰ ਦਿੱਤੀ ਸੀ ਅਤੇ ਉਸ ਦੀ ਲਾਸ਼ ਯਮੁਨਾ 'ਚ ਸੁੱਟ ਦਿੱਤੀ ਗਈ ਸੀ। ਇਸ ਦੇ ਇਕ ਦਿਨ ਬਾਅਦ ਉਸ ਦੀ ਲਾਸ਼ ਬਰਾਮਦ ਹੋਈ।

17 ਜੂਨ ਤੋਂ ਸੀ ਲਾਪਤਾ
ਮੈਜਿਸਟਰੇਟ ਸੁਰਜੀਤ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਗਲਤੀ ਨਾਲ ਉਸ ਦੀ ਪਛਾਣ ਮੁਸਲਿਮ ਵਿਅਕਤੀ ਦੇ ਰੂਪ 'ਚ ਹੋ ਗਈ ਅਤੇ ਉਸ ਨੂੰ ਇਕ ਕਬਰਸਤਾਨ 'ਚ ਦਫਨਾਇਆ ਗਿਆ। ਪੁਲਸ ਨੇ ਦੱਸਿਆ ਕਿ ਸ਼ਾਮਲੀ ਜ਼ਿਲਾ ਮੈਜਿਸਟਰੇਟ ਦੇ ਆਦੇਸ਼ 'ਤੇ ਵਿਅਕਤੀ ਦੀ ਪਛਾਣ ਸਾਗਰ ਦੇ ਰੂਪ 'ਚ ਹੋਣ ਅਤੇ ਹਿੰਦੂ ਪਛਾਣ ਸਥਾਪਤ ਹੋਣ ਤੋਂ ਬਾਅਦ ਉਸ ਦੀ ਲਾਸ਼ ਨੂੰ ਕਬਰ 'ਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਅਸਲ ਪਛਾਣ ਦਾ ਖੁਲਾਸਾ ਅਪਰਾਧੀਆਂ ਵਲੋਂ ਅਪਰਾਧ ਸਵੀਕਾਰ ਕੀਤੇ ਜਾਣ ਤੋਂ ਬਾਅਦ ਹੋਇਆ। ਸਾਗਰ ਹਰਿਆਣਾ ਦੇ ਪਾਨੀਪਤ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਘਰ ਵਾਲਿਆਂ ਨੇ 17 ਜੂਨ ਨੂੰ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਦੱਸਿਆ ਕਿ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।


author

DIsha

Content Editor

Related News