ਮੁਸਲਮਾਨ ਆਗੂ ਦਾ ਵੱਡਾ ਐਲਾਨ, ਅਮਿਤ ਸ਼ਾਹ ਦੇ ਠੀਕ ਹੋਣ ਤੱਕ ਰੱਖਾਂਗੇ ਰੋਜ਼ਾ

Tuesday, Aug 04, 2020 - 01:35 AM (IST)

ਮੁਸਲਮਾਨ ਆਗੂ ਦਾ ਵੱਡਾ ਐਲਾਨ, ਅਮਿਤ ਸ਼ਾਹ ਦੇ ਠੀਕ ਹੋਣ ਤੱਕ ਰੱਖਾਂਗੇ ਰੋਜ਼ਾ

ਸ਼੍ਰੀਨਗਰ : ਦੇਸ਼ 'ਚ ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਆਲਮ ਇਹ ਹੈ ਕਿ ਲਾਕਡਾਊਨ ਦੇ ਬਾਵਜੂਦ ਕੋਰੋਨਾ ਇਨਫੈਕਸਨ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਕਈ ਵੱਡੀਆਂ ਹੱਸਤੀਆਂ ਹੁਣ ਤੱਕ ਇਸ ਮਹਾਂਮਾਰੀ ਦੀ ਚਪੇਟ 'ਚ ਆ ਚੁੱਕੀਆਂ ਹਨ। ਇਸ ਕੜੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਜੰਮੂ-ਕਸ਼ਮੀਰ ਦੇ ਬੀ.ਜੇ.ਪੀ. ਮੁਸਲਮਾਨ ਨੇਤਾ ਗੁਫ਼ਤਾਰ ਅਹਿਮਦ ਨੇ ਕਿਹਾ ਕਿ ਜਦੋਂ ਤੱਕ ਅਮਿਤ ਸ਼ਾਹ ਦੀ ਸਿਹਤ ਠੀਕ ਨਹੀਂ ਹੋ ਜਾਂਦੀ ਹੈ ਤੱਦ ਤੱਕ ਉਹ ਰੋਜ਼ਾ ਰੱਖਣਗੇ। 

ਜੰਮੂ-ਕਸ਼ਮੀਰ ਦੇ ਕੁਪਵਾੜਾ ਸਥਿਤ ਬੀ.ਜੇ.ਪੀ. ਨੇਤਾ ਗੁਫ਼ਤਾਰ ਨੇ ਗ੍ਰਹਿ ਮੰਤਰੀ ਦੀ ਸਿਹਤ ਨੂੰ ਲੈ ਕੇ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਮੈਂ ਅਰਦਾਸ ਕੀਤੀ ਹੈ ਕਿ ਅਮਿਤ ਸ਼ਾਹ ਛੇਤੀ ਤੋਂ ਛੇਤੀ ਠੀਕ ਹੋ ਜਾਣ ਪਰ ਜਦੋਂ ਤੱਕ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ ਤੱਦ ਤੱਕ ਰੋਜ਼ਾ ਰੱਖਣਗੇ। ਉਥੇ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਅਮਿਤ ਸ਼ਾਹ ਦੀ ਚੰਗੀ ਸਿਹਤ ਨੂੰ ਲੈ ਕੇ ਦੁਆਵਾਂ ਕੀਤੀਆਂ ਜਾ ਰਹੀ ਹਾਂ। 

 


author

Inder Prajapati

Content Editor

Related News