ਕਤਰ ’ਚ ਖੁੱਲ੍ਹੇਗਾ ਐੱਮ. ਐੱਫ. ਹੁਸੈਨ ਦੀ ਕਲਾ ਨੂੰ ਸਮਰਪਿਤ ਅਜਾਇਬ ਘਰ
Thursday, Oct 02, 2025 - 12:34 AM (IST)

ਨਵੀਂ ਦਿੱਲੀ (ਭਾਸ਼ਾ)-ਪ੍ਰਸਿੱਧ ਚਿੱਤਰਕਾਰ ਐੱਮ. ਐੱਫ. ਹੁਸੈਨ ਦੇ ਜੀਵਨ, ਕੰਮ ਤੇ ਦਰਸ਼ਨ ਨੂੰ ਸਮਰਪਿਤ ਦੁਨੀਆ ਦੇ ਪਹਿਲੇ ਅਜਾਇਬ ਘਰ ਦੀ ਮੁੱਖ ਖਿੱਚ ’ਚ ਸ਼ਾਮਲ ਉਨ੍ਹਾਂ ਦੀ ਅਨੋਖੀ ਤੇ ਵਿਲੱਖਣ ਅੰਤਿਮ ਕ੍ਰਿਤੀ ‘ਸੀਰੂ ਫੀ ਅਲ ਅਰਦ’ ਨੂੰ 20 ਮਿੰਟ ਦੇ ਸ਼ੋਅ ਦੇ ਰੂਪ ’ਚ ਪ੍ਰਦਰਸ਼ਿਤ ਕੀਤਾ ਜਾਵੇਗਾ।
ਕਤਰ ਫਾਊਂਡੇਸ਼ਨ ਨੇ ਬੁੱਧਵਾਰ ਐਲਾਨ ਕੀਤਾ ਕਿ ‘ਲੌਹ ਵਾ ਕਲਾਮ : ਐੱਮ. ਐੱਫ. ਹੁਸੈਨ ਮਿਊਜ਼ੀਅਮ’ ਸਿਰਲੇਖ ਵਾਲਾ ਅਜਾਇਬ ਘਰ 28 ਨਵੰਬਰ ਨੂੰ ਦੇਸ਼ ਦੀ ਰਾਜਧਾਨੀ ਦੋਹਾ ’ਚ ਖੁੱਲ੍ਹੇਗਾ। ਇਹ ਅਜਾਇਬ ਘਰ 1950 ਦੇ ਦਹਾਕੇ ਤੋਂ ਲੈ ਕੇ 2011 ’ਚ ਉਨ੍ਹਾਂ ਦੀ ਮੌਤ ਤੱਕ ਦੀ ਕਲਾਤਮਕ ਯਾਤਰਾ ਨੂੰ ਪ੍ਰਦਰਸ਼ਿਤ ਕਰੇਗਾ।