ਭਾਰਤੀ ਸਟਾਰ ਗੁਕੇਸ਼ ਨੇ ਵਧਾਇਆ ਦੇਸ਼ ਦਾ ਮਾਣ, PM ਮੋਦੀ ਤੇ ਰਾਸ਼ਟਰਪਤੀ ਸਣੇ CM ਨੇ ਵੀ ਦਿੱਤੇ ਵਧਾਈ

Thursday, Dec 12, 2024 - 09:06 PM (IST)

ਸਪੋਰਟਸ ਡੈਸਕ- ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ ਨੇ ਬੁੱਧਵਾਰ ਨੂੰ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ 14ਵੇਂ ਦੌਰ 'ਚ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਇਹ ਮੁਕਾਬਲਾ 7.5-6.5 ਅੰਕਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਉਹ ਸਭ ਤੋਂ ਨੌਜਵਾਨ ਵਿਸ਼ਵ ਸ਼ਤਰੰਜ ਚੈਂਪੀਅਨ ਬਣ ਗਏ। ਉਨ੍ਹਾਂ ਇਹ ਕਾਰਮਾਨਾ 18 ਸਾਲ ਦੀ ਉਮਰ 'ਚ ਕੀਤਾ। ਗੁਕੇਸ਼ ਦੀ ਇਤਿਹਾਸਿਕ ਜਿੱਤ ਨੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਹੁਣ ਰਾਸ਼ਟਰਪਤੀ ਦ੍ਰੌਪਦੀ ਮੁਰਮੀ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਨੇ ਉਨ੍ਹਾਂ ਨੇ ਵਧਾਈ ਦਿੱਤੀ ਹੈ। 

ਰਾਸ਼ਟਰਪਤੀ ਨੇ ਕਿਹਾ- ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਜਿੱਤਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣਨ 'ਤੇ ਗੁਕੇਸ਼ ਨੂੰ ਵਧਾਈ। ਉਨ੍ਹਾਂ ਨੇ ਭਾਰਤ ਦਾ ਮਾਣ ਵਧਾਇਆ ਹੈ। ਉਨ੍ਹਾਂ ਦੀ ਜਿੱਤ ਸ਼ਤਰੰਜ ਦੀ ਮਹਾਸ਼ਕਤੀ ਦੇ ਰੂਪ 'ਚ ਭਾਰਤ ਦੇ ਅਕਸ ਨੂੰ ਦਰਸ਼ਾਉਂਦੀ ਹੈ। ਗੁਕੇਸ਼ ਨੇ ਬਹੁਤ ਵਧੀਆ ਕੰਮ ਕੀਤਾ ਹੈ। ਹਰ ਭਾਰਤੀ ਵੱਲੋਂ ਮੈਂ ਕਾਮਨਾ ਕਰਦੀ ਹਾਂ ਕਿ ਤੁਸੀਂ ਭਵਿੱਖ 'ਚ ਵੀ ਇਸੇ ਤਰ੍ਹਾਂ ਸਫਲ ਹੁੰਦੇ ਰਹੋ। 

ਪੀ.ਐੱਮ. ਮੋਦੀ ਨੇ ਵੀ ਗੁਕੇਸ਼ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ। ਉਨ੍ਹਾਂ ਕਿਹਾ- ਇਤਿਹਾਸਕ ਅਤੇ ਮਿਸਾਲੀ! ਡੀ ਗੁਕੇਸ਼ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ। ਇਹ ਉਸਦੀ ਵਿਲੱਖਣ ਪ੍ਰਤਿਭਾ, ਸਖ਼ਤ ਮਿਹਨਤ ਅਤੇ ਅਟੁੱਟ ਦ੍ਰਿੜ ਇਰਾਦੇ ਦਾ ਨਤੀਜਾ ਹੈ। ਉਨ੍ਹਾਂ ਦੀ ਜਿੱਤ ਨੇ ਨਾ ਸਿਰਫ ਸ਼ਤਰੰਜ ਦੇ ਇਤਿਹਾਸ ਵਿੱਚ ਉਨ੍ਹਾਂ ਦਾ ਨਾਮ ਦਰਜ ਕੀਤਾ ਹੈ ਬਲਕਿ ਲੱਖਾਂ ਨੌਜਵਾਨ ਦਿਮਾਗਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਮੇਰੀਆਂ ਸ਼ੁਭਕਾਮਨਾਵਾਂ।

ਤਾਮਿਲਨਾਡੂ ਨੂੰ ਤੁਹਾਡੇ 'ਤੇ ਮਾਣ ਹੈ- ਐੱਮ.ਕੇ. ਸਟਾਲਿਨ

ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਡੀ. ਗੁਕੇਸ਼ ਨੂੰ 18 ਸਾਲਾਂ 'ਚ ਸਭ ਤੋਂ ਘੱਟ ਉਮਰ ਦੈ ਵਿਸ਼ਵ ਸ਼ਤਰੰਜ ਚੈਂਪੀਅਨ ਬਣਨ 'ਤੇ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਐਕਸ ਅਕਾਊਂਟ 'ਤੇ ਲਿਖਿਆ, 'ਤੁਹਾਡੀ ਸ਼ਾਨਦਾਰ ਪ੍ਰਾਪਤੀ ਭਾਰਤ ਦੀ ਅਮੀਰ ਸ਼ਤਰੰਜ ਵਿਰਾਸਤ ਨੂੰ ਜਾਰੀ ਰੱਖਦੀ ਹੈ। ਇਹ ਚੇਨਈ ਨੂੰ ਇਕ ਹੋਰ ਵਿਸ਼ਵ ਪੱਧਰੀ ਚੈਂਪੀਅਨ ਦੇ ਕੇ ਇਕ ਗਲੋਬਲ ਸ਼ਤਰੰਜ ਦੀ ਰਾਜਧਾਨੀ ਦੇ ਰੂਪ 'ਚ ਆਪਣੀ ਜਗ੍ਹਾ ਬਣਾਉਣ ਵਿਚ ਮਦਦ ਕਰਦੀ ਹੈ। ਤਾਮਿਲਨਾਡੂ ਨੂੰ ਤੁਹਾਡੇ 'ਤੇ ਮਾਣ ਹੈ!


Rakesh

Content Editor

Related News