ਪੁੱਤ ਹੋਇਆ ਕੁਪੁੱਤ ! ਸ਼ਰਾਬ ਲਈ ਪੈਸੇ ਨਾ ਦੇਣ ’ਤੇ ਬਜ਼ੁਰਗ ਮਾਂ ਦਾ ਕਰ ''ਤਾ ਕਤਲ

Sunday, Nov 01, 2026 - 05:19 PM (IST)

ਪੁੱਤ ਹੋਇਆ ਕੁਪੁੱਤ ! ਸ਼ਰਾਬ ਲਈ ਪੈਸੇ ਨਾ ਦੇਣ ’ਤੇ ਬਜ਼ੁਰਗ ਮਾਂ ਦਾ ਕਰ ''ਤਾ ਕਤਲ

ਕੋਚੀ, (ਏਜੰਸੀ)- ਕੇਰਲਮ ਦੇ ਫੋਰਟ ਕੋਚੀ ’ਚ 52 ਸਾਲ ਦੇ ਇਕ ਵਿਅਕਤੀ ਨੇ ਸ਼ਰਾਬ ਖ੍ਰੀਦਣ ਲਈ ਪੈਸੇ ਨਾ ਦੇਣ ’ਤੇ ਆਪਣੀ ਬਜ਼ੁਰਗ ਮਾਂ ਨੂੰ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਲਕਸ਼ਮੀ (78) ਵਜੋਂ ਹੋਈ ਹੈ, ਜੋ ਅਮਰਾਵਤੀ, ਫੋਰਟ ਕੋਚੀ ਦੀ ਰਹਿਣ ਵਾਲੀ ਸੀ। ਪੁਲਸ ਅਨੁਸਾਰ ਮੁਲਜ਼ਮ ਅਕਸਰ ਆਪਣੀ ਮਾਂ ਨਾਲ ਝਗੜਾ ਕਰਦਾ ਸੀ ਅਤੇ ਜਦੋਂ ਵੀ ਉਹ ਉਸ ਨੂੰ ਸ਼ਰਾਬ ਖਰੀਦਣ ਲਈ ਪੈਸੇ ਦੇਣ ਤੋਂ ਇਨਕਾਰ ਕਰਦੀ ਸੀ ਤਾਂ ਉਹ ਉਸ ’ਤੇ ਹਮਲਾ ਕਰਦਾ ਸੀ।

ਸ਼ਨੀਵਾਰ ਰਾਤ ਉਸ ਨੇ ਆਪਣੀ ਮਾਂ ਨਾਲ ਘਰ ’ਚ ਝਗੜਾ ਕੀਤਾ ਤੇ ਉਸ ਨੂੰ ਕੁੱਟਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੁਲਜ਼ਮ ਇਸ ਗੱਲ ਤੋਂ ਵੀ ਨਾਰਾਜ਼ ਸੀ ਕਿ ਮਾਂ ਨੇ ਘਰੇਲੂ ਐੱਲ. ਪੀ. ਜੀ. ਸਿਲੰਡਰ ਉਸ ਦੇ ਭਰਾ ਨੂੰ ਕਿਉਂ ਦਿੱਤਾ ਹੈ? ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


author

Shubam Kumar

Content Editor

Related News