25 ਸਾਲਾਂ ਬਾਅਦ ਧੋਬੀਆ ਵਾਲੀ ਗਲੀ ਦਾ ਨਿਰਮਾਣ ਹੋਇਆ ਸ਼ੁਰੂ

Thursday, Nov 26, 2026 - 05:35 PM (IST)

25 ਸਾਲਾਂ ਬਾਅਦ ਧੋਬੀਆ ਵਾਲੀ ਗਲੀ ਦਾ ਨਿਰਮਾਣ ਹੋਇਆ ਸ਼ੁਰੂ

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਅੰਦਰ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਵਿਕਾਸ ਕਾਰਜ ਤੇਜ਼ੀ ਨਾਲ ਸ਼ੁਰੂ ਕੀਤੇ ਗਏ ਹਨ, ਜਿਸ ਅਧੀਨ ਬਰਫਾਨੀ ਆਸ਼ਰਮ ਰੋਡ, ਧੋਬੀਆ ਵਾਲੀ ਗਲੀ 'ਚ ਕੰਕਰੀਟ ਸੜਕਾਂ ਬਣਾਈਆਂ ਜਾ ਰਹੀਆਂ ਹਨ। ਅੱਜ ਧੋਬੀਆ ਵਾਲੀ ਗਲੀ 'ਚੋ ਸੜਕ ਦੇ ਨਿਰਮਾਣ ਦਾ ਕਾਰਜ ਸ਼ੁਰੂ ਕਰਦਿਆਂ ਨਗਰ ਕੌਂਸਲ ਪ੍ਰਧਾਨ ਸਤਨਾਮ ਸਿੰਘ ਖਨਾਲੀਆਂ ਦੀ ਅਗਵਾਈ ਹੇਠ ਕੌਂਸਲਰ ਵਨੀਤ ਜਿੰਦਲ ਵੱਲੋਂ ਸ਼ੁਰੂ ਕੀਤਾ ਗਿਆ। ਇਸ ਮੌਕੇ ਕੌਂਸਲਰ ਵਨੀਤ ਜਿੰਦਲ ਨੇ ਨਿਰਮਾਣ ਕਾਰਜ 'ਚ ਲੋਕਾਂ ਤੋਂ ਸਹਿਯੋਗ ਦੇਣ ਦੀ ਮੰਗ ਕੀਤੀ। 

ਇਸ ਮੌਕੇ ਮੁਹੱਲਾ ਵਾਸੀਆਂ ਵੱਲੋਂ ਜਿੱਥੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਉਥੇ ਵਸਨੀਕ ਰਾਮਕਰਨ ਨੇ ਦੱਸਿਆ ਕਿ ਕੌਂਸਲਰ ਵਨੀਤ ਜਿੰਦਲ ਦੇ ਯਤਨਾ ਸਦਕਾ ਇਸ ਰੋਡ ਦਾ ਨਿਰਮਾਣ 25 ਸਾਲਾਂ ਬਾਅਦ ਨਸੀਬ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਰੋਡ ਵਿਚ ਕੁਝ ਹਿੱਸਾ ਨੀਵਾਂ ਹੋਣ ਕਾਰਨ ਬਰਸਾਤਾਂ ਦੇ ਮੌਸਮ ਦੌਰਾਨ ਟੋਭੇ ਦਾ ਧਾਰਨ ਕਰ ਲੈਂਦਾ ਸੀ ਜਿੱਥੋ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਸੀ। ਇਸ ਮੌਕੇ ਭੋਲਾ ਬੁਢਲਾਡੀਆ, ਜਨਕ ਰਾਜ ਬਾਂਸਲ, ਸਾਬਕਾ ਕੋਂਸਲਰ ਸੰਜੀਵ ਕੁਮਾਰ, ਚੰਦਰ ਕੁਮਾਰ, ਕਮਲਇੰਦਰ ਜੈਨ, ਰਘਵੀਰ ਚੰਦ ਆਦਿ ਹਾਜ਼ਰ ਸਨ। 
 


author

Gurminder Singh

Content Editor

Related News