ਮੋਬਾਈਲ ਫ਼ੋਨ ਦੀ ਜ਼ਿਆਦਾ ਵਰਤੋਂ ਕਰਨ ’ਤੇ ਧੀ ਦਾ ਕਤਲ, ਮੁਲਜ਼ਮ ਜੋੜਾ ਗ੍ਰਿਫ਼ਤਾਰ
Friday, Nov 27, 2026 - 08:32 PM (IST)
ਜਮਸ਼ੇਦਪੁਰ, (ਏਜੰਸੀ)- ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲੇ ਵਿਚ ਇਕ ਕਬਾਇਲੀ ਜੋੜੇ ਨੂੰ ਮੋਬਾਈਲ ਫ਼ੋਨ ਦੀ ਜ਼ਿਆਦਾ ਵਰਤੋਂ ਅਤੇ ਰੀਲ ਬਣਾਉਣ ਨੂੰ ਲੈ ਕੇ ਆਪਣੀ 14 ਸਾਲਾ ਧੀ ਦਾ ਕੁੱਟ-ਕੁੱਟ ਕੇ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਲਜ਼ਮਾਂ ਦੀ ਪਛਾਣ ਰਵਿੰਦਰ ਮੁਰਮੂ ਅਤੇ ਉਸ ਦੀ ਪਤਨੀ ਸੁਮਨੀ ਵਜੋਂ ਹੋਈ ਹੈ।
ਇਸ ਤੋਂ ਲੱਗਭਗ ਦੋ ਹਫ਼ਤੇ ਪਹਿਲਾਂ 13 ਨਵੰਬਰ ਨੂੰ ਕਮਲਪੁਰ ਥਾਣਾ ਖੇਤਰ ਦੇ ਲਾਇਆਡੀਹ ਪਿੰਡ ਵਿਚ ਇਕ ਸੁੰਨਸਾਨ ਖਾਨ ਵਿਚੋਂ ਉਸਦੀ ਧੀ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਮੁਲਜ਼ਮ ਜੋੜੇ ਨੇ ਕਥਿਤ ਤੌਰ ’ਤੇ 8ਵੀਂ ਜਮਾਤ ਵਿਚ ਪੜ੍ਹਦੀ ਆਪਣੀ ਧੀ ਦੇ ਲਾਪਤਾ ਹੋਣ ਦਾ ਦਾਅਵਾ ਕਰ ਕੇ ਪਿੰਡ ਵਾਸੀਆਂ ਅਤੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਘਟਨਾ ਦਾ ਖ਼ੁਲਾਸਾ 13 ਨਵੰਬਰ ਨੂੰ ਲਾਸ਼ ਬਰਾਮਦ ਹੋਣ ਤੋਂ ਬਾਅਦ ਹੋਇਆ।
