ਸ਼ਰਮਨਾਕ : ਪਿਤਾ ਨੇ 14 ਸਾਲਾ ਧੀ ਦਾ ਕਤਲ ਕਰ ਲਾਸ਼ ਨਾਲ ਕੀਤਾ ਜਬਰ ਜ਼ਿਨਾਹ

Thursday, Feb 24, 2022 - 11:11 AM (IST)

ਸ਼ਰਮਨਾਕ : ਪਿਤਾ ਨੇ 14 ਸਾਲਾ ਧੀ ਦਾ ਕਤਲ ਕਰ ਲਾਸ਼ ਨਾਲ ਕੀਤਾ ਜਬਰ ਜ਼ਿਨਾਹ

 ਗੁਨਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ 'ਚ 40 ਸਾਲਾ ਦਿਵਯਾਂਗ ਵਿਅਕਤੀ ਨੂੰ ਆਪਣੀ 14 ਸਾਲਾ ਧੀ ਦਾ ਕਤਲ ਕਰ ਕੇ ਉਸ ਦੀ ਲਾਸ਼ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਸੁਪਰਡੈਂਟ ਰਾਜੀਵ ਕੁਮਾਰ ਮਿਸ਼ਰਾ ਨੇ ਬੁੱਧਵਾਰ ਨੂੰ ਦੱਸਿਆ ਕਿ ਬਜਰੰਗਗੜ੍ਹ ਥਾਣਾ ਖੇਤਰ ਦੇ ਜੈਤਾਡੋਂਗਰ ਪਿੰਡ ਦੇ ਰਹਿਣ ਵਾਲੇ ਦੋਸ਼ੀ ਨੇ ਮੰਗਲਵਾਰ ਨੂੰ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਨਾਬਾਲਗ ਧੀ ਘਰੋਂ ਲਾਪਤਾ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਦੋਸ਼ੀ ਦੇ ਗੁਆਂਢੀਆਂ ਨੇ ਪੁਲਸ ਨੂੰ ਦੱਸਿਆ ਕਿ ਪੀੜਤਾ ਨੂੰ ਮੰਗਲਵਾਰ ਦੁਪਹਿਰ ਆਖ਼ਰੀ ਵਾਰ ਉਸ ਦੇ ਪਿਤਾ ਨਾਲ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ : ਆਨਰ ਕਿਲਿੰਗ : ਪ੍ਰੇਮੀ ਜੋੜੇ ਨੂੰ ਗੋਲੀਆਂ ਮਾਰੀਆਂ, ਕੁੜੀ ਦੀ ਮੌਤ

ਮਿਸ਼ਰਾ ਨੇ ਦੱਸਿਆ ਕਿ ਪੁੱਛ-ਗਿੱਛ ਕਰਨ 'ਤੇ ਦੋਸ਼ੀ ਨੇ ਸਵੀਕਾਰ ਕੀਤਾ ਕਿ ਉਹ ਰਾਤ ਕਰੀਬ 12 ਵਜੇ ਆਪਣੀ ਧੀ ਨੂੰ ਜਬਰ ਜ਼ਿਨਾਹ ਕਰਨ ਦੀ ਨੀਅਤ ਨਾਲ ਦਮਡੋਲੀ ਦੇ ਜੰਗਲ ਲੈ ਗਿਆ ਸੀ ਅਤੇ ਜਦੋਂ ਕੁੜੀ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸਭ ਦੱਸਣ ਦੀ ਧਮਕੀ ਦਿੱਤੀ ਤਾਂ ਦੋਸ਼ੀ ਨੇ ਉਸ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਲਾਸ਼ ਨਾਲ ਜਬਰ ਜ਼ਿਨਾਹ ਕੀਤਾ। ਮਿਸ਼ਰਾ ਨੇ ਕਿਹਾ ਕਿ ਦੋਸ਼ੀ ਵਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਪੁਲਸ ਦੇ ਇਕ ਦਲ ਨੂੰ ਜੰਗਲ ਭੇਜਿਆ ਗਿਆ ਅਤੇ ਲਾਸ਼ ਬਰਾਮਦ ਕਰ ਲਈ ਗਈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਕਤਲ ਅਤੇ ਜਬਰ ਜ਼ਿਨਾਹ ਨਾਲ ਸੰਬੰਧਤ ਆਈ.ਪੀ.ਸੀ. ਦੀਆਂ ਧਾਰਾਵਾਂ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News