ਰੂਹ ਕੰਬਾਊ ਵਾਰਦਾਤ : ਪੈਨਸ਼ਨ ਲੈਣ ਗਏ ਵਿਅਕਤੀ ਦੀ ਝਾੜੀਆਂ 'ਚੋਂ ਬਿਨਾਂ ਲੱਤਾਂ ਦੇ ਮਿਲੀ ਲਾਸ਼

Friday, Aug 23, 2024 - 04:16 PM (IST)

ਫਤਿਹਾਬਾਦ : ਫਤਿਹਾਬਾਦ ਦੇ ਸਵਾਮੀ ਨਗਰ ਤੋਂ 2 ਦਿਨ ਪਹਿਲਾਂ ਲਾਪਤਾ ਹੋਏ ਬਜ਼ੁਰਗ ਦੀ ਲਾਸ਼ ਮਿੰਨੀ ਬਾਈਪਾਸ ਵਾਲੇ ਪਾਸੇ ਝਾੜੀਆਂ 'ਚੋਂ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਲਾਸ਼ ਦੀਆਂ ਦੋਵੇਂ ਲੱਤਾਂ ਗਾਇਬ ਹਨ ਅਤੇ ਚਿਹਰੇ 'ਤੇ ਵੀ ਸੱਟਾਂ ਦੇ ਨਿਸ਼ਾਨ ਹਨ। ਜਿਸ 'ਤੇ ਪਰਿਵਾਰਕ ਮੈਂਬਰਾਂ ਨੇ ਕਤਲ ਦਾ ਦੋਸ਼ ਲਗਾਇਆ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ, ਜਿਸ ਕਾਰਨ ਪਰਿਵਾਰ ਵਾਲਿਆਂ ਨੇ ਵੀ ਪੁਲਸ ਖ਼ਿਲਾਫ਼ ਨਾਰਾਜ਼ਗੀ ਜਤਾਈ।

ਇਹ ਵੀ ਪੜ੍ਹੋ 25 ਕਿਲੋ ਸੋਨੇ ਦੇ ਗਹਿਣੇ ਪਾ ਮੰਦਰ ਪੁੱਜਾ ਪਰਿਵਾਰ, ਤਸਵੀਰਾਂ ਵਾਇਰਲ

ਸਵਾਮੀ ਨਗਰ ਵਾਸੀ ਉਤਸਵ ਨੇ ਦੱਸਿਆ ਕਿ 2 ਦਿਨ ਪਹਿਲਾਂ ਉਸ ਦੇ ਦਾਦਾ ਰਾਮਦਿਤਾ ਪੈਨਸ਼ਨ ਕਢਵਾਉਣ ਲਈ ਬਿਘਾੜ ਰੋਡ 'ਤੇ ਸਥਿਤ ਮਹਾਰਾਸ਼ਟਰ ਬੈਂਕ 'ਚ ਗਏ ਸਨ। ਪੈਨਸ਼ਨ ਕਢਵਾਉਣ ਤੋਂ ਬਾਅਦ ਉਹ ਮਿੰਨੀ ਬਾਈਪਾਸ ਤੋਂ ਹੁੰਦੇ ਹੋਏ ਸਵਾਮੀ ਨਗਰ ਆ ਰਹੇ ਸਨ। ਸ਼ਾਮ ਤੱਕ ਜਦੋਂ ਉਹ ਘਰ ਨਾ ਪੁੱਜੇ ਤਾਂ ਉਨ੍ਹਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਦਿੱਤੀ ਪਰ ਉਹਨਾਂ ਦਾ ਕਿਸੇ ਕੁਝ ਪਤਾ ਨਹੀਂ ਲੱਗਾ। ਇਸ ਦੌਰਾਨ ਜਦੋਂ ਉਹ ਪੁਲਸ ਕੋਲ ਗਏ ਤਾਂ ਪੁਲਸ ਨੇ ਉਹਨਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ ਅਤੇ ਕੋਈ ਕਾਰਵਾਈ ਨਹੀਂ ਕੀਤੀ।

ਇਹ ਵੀ ਪੜ੍ਹੋ 500-500 ਰੁਪਏ ਦੇ ਨੋਟਾਂ ਦੇ ਬੰਡਲ 'ਤੇ ਸੌਂਦਾ ਸੀ ਇੰਸਪੈਕਟਰ, ਛਾਪਾ ਪੈਣ 'ਤੇ ਕੰਧ ਟੱਪ ਭਜਿਆ

ਉਹਨਾਂ ਦੱਸਿਆ ਕਿ ਅਗਲੇ ਦਿਨ ਪੁਲਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਦਿੱਤੀ ਪਰ ਆਪਣੇ ਪੱਧਰ ’ਤੇ ਕੋਈ ਜਾਂਚ ਨਹੀਂ ਕੀਤੀ। ਜਿਸ ਤੋਂ ਬਾਅਦ ਅਸੀਂ ਆਪਣੇ ਦੋਸਤਾਂ ਅਤੇ ਪਰਿਵਾਰ ਸਮੇਤ ਮਹਾਰਾਸ਼ਟਰ ਬੈਂਕ ਤੋਂ ਸਵਾਮੀ ਨਗਰ ਤੱਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨੀ ਸ਼ੁਰੂ ਕੀਤੀ। ਇਸ ਦੌਰਾਨ ਉਸ ਨੇ ਆਪਣੇ ਦਾਦਾ ਨੂੰ ਗਲੀਆਂ 'ਚੋਂ ਲੰਘਦੇ ਦੇਖਿਆ। ਕੈਮਰੇ ਦੀ ਮਦਦ ਨਾਲ ਲੋਕੇਸ਼ਨ ਦਾ ਪਤਾ ਲਗਾਉਂਦੇ ਉਹ ਕਾਲੋਨੀ ਦੇ ਪਿੱਛੇ ਇਕ ਖਾਲੀ ਥਾਂ ਪਹੁੰਚ ਗਏ। ਜਦੋਂ ਉਹ ਝਾੜੀਆਂ ਨੇੜੇ ਪਹੁੰਚੇ ਤਾਂ ਉਹਨਾਂ ਨੂੰ ਬਦਬੂ ਆਈ। ਉਹਨਾਂ ਨੂੰ ਉਸ ਥਾਂ ਤੋਂ ਦਾਦੇ ਦੀ ਲਾਸ਼ ਪਈ ਹੋਈ ਮਿਲੀ, ਜਿਸ ਦੀਆਂ ਦੋਵੇਂ ਲੱਤਾਂ ਗਾਇਬ ਸਨ। ਮੂੰਹ ਦੀ ਹਾਲਤ ਵੀ ਖ਼ਰਾਬ ਸੀ। ਇਸ ਤੋਂ ਬਾਅਦ ਉਹਨਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ ਮੰਤਰੀਆਂ ਨੂੰ ਮਿਲਣ ਲਈ ਬਦਲ ਗਏ ਨਿਯਮ, ਮੁਲਾਕਾਤ ਕਰਨ ਲਈ ਹੁਣ ਇੰਝ ਮਿਲੇਗੀ ਮਨਜ਼ੂਰੀ

ਉਸ ਦਾ ਕਹਿਣਾ ਹੈ ਕਿ ਜੇਕਰ ਪੁਲਸ ਨੇ ਸਮੇਂ ਸਿਰ ਤਲਾਸ਼ੀ ਕੀਤੀ ਹੁੰਦੀ ਤਾਂ ਉਸ ਦਾ ਦਾਦਾ ਠੀਕ-ਠਾਕ ਮਿਲ ਜਾਂਦਾ। ਉਸ ਨੇ ਦੋਸ਼ ਲਾਇਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਪੈਸਿਆਂ ਦੇ ਲਾਲਚ ਵਿੱਚ ਉਸ ਦੇ ਦਾਦੇ ਦਾ ਕਤਲ ਕਰ ਦਿੱਤਾ। ਘਟਨਾ ਦੀ ਜਾਂਚ ਲਈ ਡੀ.ਐੱਸ.ਪੀ. ਪਹੁੰਚੇ ਗਏ, ਜਿਹਨਾਂ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਦਾ ਸੋਗ ਅਤੇ ਗੁੱਸਾ ਤੇਜ਼ ਹੋ ਗਿਆ। ਪਰਿਵਾਰ ਨੇ ਲਾਸ਼ ਲੈਣ ਅਤੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਪੁਲਸ ਮਾਮਲੇ ਦੀ ਜਾਂਚ ਨਹੀਂ ਕਰਦੀ ਉਹ ਲਾਸ਼ ਨਹੀਂ ਲੈਣਗੇ। ਦੂਜੇ ਪਾਸੇ ਡੀਐੱਸਪੀ ਦਾ ਕਹਿਣਾ ਹੈ ਕਿ ਲਾਪਤਾ ਹੋਣ ਤੋਂ ਬਾਅਦ ਪੁਲਸ ਨੇ ਤੁਰੰਤ ਗੁੰਮਸ਼ੁਦਗੀ ਦੀ ਐੱਫਆਈਆਰ ਦਰਜ ਕਰ ਲਈ ਸੀ। ਹੁਣ ਅੱਜ ਲਾਸ਼ ਮਿਲੀ ਹੈ। ਲਾਸ਼ ਦੇ ਟੁਕੜੇ-ਟੁਕੜੇ ਹਨ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਪਹਿਲਾਂ ਕੀਤਾ ਕਤਲ, ਫਿਰ ਪੈਟਰੋਲ ਪਾ ਸਾੜੀ ਲਾਸ਼, ਇੰਝ ਹੋਇਆ ਖ਼ੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News