17 ਸਾਲਾਂ ਮਾਸੂਮ ਵਿਦਿਆਰਥਣ ਦੀ ਬੇਦਰਦੀ ਨਾਲ ਕੀਤੀ ਹੱਤਿਆ

08/16/2017 5:05:43 PM

ਸੋਲਨ— ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਇਕ 17 ਸਾਲ ਦੀ ਮਾਸੂਮ ਵਿਦਿਆਰਥਣ ਦੀ ਬੇਦਰਦੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਇਸ ਘਟਨਾ ਓਛਘਾਟ 'ਚ ਹੋਈ ਹੈ। ਜਿੱਥੇ ਇਕ ਵਿਦਿਆਰਥਣ ਦੇ ਤੇਜ਼ਧਾਰ ਹਥਿਆਰ ਨਾਲ ਗੱਲ 'ਤੇ ਵਾਰ ਕੀਤਾ ਗਿਆ ਹੈ।

PunjabKesari


ਸਥਾਨਕ ਲੋਕਾਂ ਵੱਲੋਂ ਪੁਲਸ ਨੂੰ ਸੂਚਨਾ ਮਿਲਣ 'ਤੇ ਉਹ ਘਟਨਾ ਸਥਾਨ 'ਤੇ ਪਹੁੰਚ ਗਈ ਹੈ। ਪੁਲਸ ਹੱਤਿਆ ਨੂੰ ਪ੍ਰੇਮ-ਸੰਬੰਧ ਨਾਲ ਜੋੜ ਕੇ ਦੇਖ ਰਹੀ ਹੈ। ਐੈੱਸ. ਪੀ. ਮੋਹਿਤ ਚਾਵਲਾ, ਏ. ਐੈੱਸ. ਪੀ. ਮਨਮੋਹਨ ਸਿੰਘ ਵੀ ਮੌਕੇ 'ਤੇ ਮੌਜ਼ੂਦ ਹਨ। ਅਜੇ ਤੱਕ ਵਿਦਿਆਰਥਣ ਦੀ ਹੱਤਿਆ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ। ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਸਾਰੀ ਘਟਨਾ ਦਾ ਪਤਾ ਲੱਗੇਗਾ। ਪੁਲਸ ਇਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।


Related News