20 ਸਾਲ ਦੀ ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਕਤਲ, 13ਵੀਂ ਮੰਜ਼ਿਲ ਦੀ ਛੱਤ ਤੋਂ ਮਿਲੀ ਲਾਸ਼

Saturday, Nov 27, 2021 - 05:18 PM (IST)

20 ਸਾਲ ਦੀ ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਕਤਲ, 13ਵੀਂ ਮੰਜ਼ਿਲ ਦੀ ਛੱਤ ਤੋਂ ਮਿਲੀ ਲਾਸ਼

ਮੁੰਬਈ (ਭਾਸ਼ਾ)— ਮੱਧ ਮੁੰਬਈ ਦੇ ਕੁਰਲਾ ਵਿਚ ਇਕ ਖਾਲੀ ਰਿਹਾਇਸ਼ੀ ਇਮਾਰਤ ’ਚ 20 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਕਰਨ ਮਗਰੋਂ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਵੀਰਵਾਰ ਸ਼ਾਮ 13 ਮੰਜ਼ਿਲਾ ਇਮਾਰਤ ਦੀ ਛੱਤ ’ਤੇ ਮਹਿਲਾ ਦਾ ਲਾਸ਼ ਮਿਲੀ। ਇਕ ਅਧਿਕਾਰੀ ਨੇ ਕਿਹਾ ਕਿ ਕੁਝ ਮੁੰਡੇ ਇਕ ਵੀਡੀਓ ਸ਼ੂਟ ਕਰਨ ਲਈ ਇਮਾਰਤ ਦੀ ਛੱਤ ’ਤੇ ਗਏ ਸਨ, ਉਦੋਂ ਉਨ੍ਹਾਂ ਨੇ ਲਾਸ਼ ਵੇਖੀ ਅਤੇ ਪੁਲਸ ਨੂੰ ਸੂਚਨਾ ਦਿੱਤੀ। 

ਸੂਚਨਾ ਮਿਲਣ ਮਗਰੋਂ ਵਿਨੋਬਾ ਭਾਵੇ ਨਗਰ ਥਾਣੇ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੋਸਟਮਾਰਟਮ ਤੋਂ ਪਤਾ ਲੱਗਾ ਕਿ ਕਤਲ ਤੋਂ ਪਹਿਲਾਂ ਕੁੜੀ ਨਾਲ ਜਬਰ-ਜ਼ਿਨਾਹ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਪੁਲਸ ਨੇ ਆਈ. ਪੀ. ਈ. ਦੀ ਧਾਰਾ-376 (ਜਬਰ-ਜ਼ਿਨਾਹ) ਅਤੇ 302 (ਕਤਲ) ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਦਰਮਿਆਨ ਡੀ. ਸੀ. ਪੀ. ਪ੍ਰਣਯ ਅਸ਼ੋਕ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਗੁਆਂਢੀ ਥਾਣਿਆਂ ਤੋਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਪੀੜਤਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।


author

Tanu

Content Editor

Related News