ਮੁਨੱਵਰ ਰਾਣਾ ਨੇ ਤਾਲਿਬਾਨ ਨੂੰ ਲੈ ਕੇ ਫਿਰ ਦਿੱਤਾ ਵਿਵਾਦਿਤ ਬਿਆਨ
Friday, Aug 20, 2021 - 04:00 AM (IST)
ਨਵੀਂ ਦਿੱਲੀ – ਆਪਣੀ ਸ਼ਾਇਰੀ ਲਈ ਮਸ਼ਹੂਰ ਮੁਨੱਵਰ ਰਾਣਾ ਇਨੀਂ ਦਿਨੀਂ ਅਫਗਾਨਿਸਤਾਨ ’ਤੇ ਤਾਲਿਬਾਨੀਆਂ ਦੇ ਕਬਜ਼ੇ ਨੂੰ ਲੈ ਕੇ ਆਪਣੀ ਰਾਏ ਦੇ ਕੇ ਚਰਚਾਵਾਂ ’ਚ ਬਣੇ ਹੋਏ ਹਨ। ਰਾਣਾ ਨੇ ਤਾਲਿਬਾਨੀ ਲੜਾਕਿਆਂ ਦੀ ਤੁਲਨਾ ਮਹਾਰਿਸ਼ੀ ਵਾਲਮੀਕਿ ਨਾਲ ਕਰ ਦਿੱਤੀ। ਜਦੋਂ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਕਿ ਤੁਹਾਡੇ ਨਜ਼ਰੀਏ ’ਚ ਤਾਲਿਬਾਨੀ ਅੱਤਵਾਦੀ ਹਨ ਜਾਂ ਨਹੀਂ, ਇਸ ਦਾ ਜਵਾਬ ਦਿੰਦੇ ਹੋਏ ਮੁਨੱਵਰ ਰਾਣਾ ਨੇ ਕਿਹਾ ਕਿ ਹੁਣ ਤੱਕ ਤਾਂ ਅੱਤਵਾਦੀ ਹਾਂ ਪਰ ਜੇ ਵਾਲਮੀਕਿ ਰਮਾਇਣ ਲਿਖ ਦਿੰਦੇ ਹਨ ਤਾਂ ਉਹ ਦੇਵਤਾ ਹੋ ਜਾਂਦੇ ਹਨ। ਤੁਹਾਡੇ ਮੱਜ੍ਹਬ ’ਚ ਤਾਂ ਕਿਸੇ ਨੂੰ ਵੀ ਭਗਵਾਨ ਕਹਿ ਦਿੱਤਾ ਜਾਂਦਾ ਹੈ। ਉਹ ਇਕ ਲੇਖਕ ਸਨ, ਉਨ੍ਹਾਂ ਨੇ ਰਮਾਇਣ ਲਿਖੀ, ਇਹ ਉਨ੍ਹਾਂ ਦਾ ਵੱਡਾ ਕੰਮ ਸੀ। ਉਨ੍ਹਾਂ ਤੋਂ ਇਹ ਗੱਲਬਾਤ ਉਸ ਆਧਾਰ ’ਤੇ ਕੀਤੀ ਗਈ ਸੀ, ਜਿਸ ’ਚ ਉਨ੍ਹਾਂ ਨੇ ਤਾਲਿਬਾਨੀਆਂ ਦੀ ਤਾਰਫੀ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਆਜ਼ਾ ਕਰਵਾ ਲਿਆ ਤਾਂ ਕੀ ਦਿੱਕਤ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।