ਮੁੰਬਈ : ਕਰਨਾਟਕ ਦੇ ਵਿਧਾਇਕਾਂ ਦੇ ਅਸਤੀਫੇ ਦਾ ਵਿਰੋਧ ਕਰ ਰਹੇ ਯੂਥ ਕਾਂਗਰਸ ਵਰਕਰ ਹਿਰਾਸਤ ''ਚ

Sunday, Jul 07, 2019 - 07:32 PM (IST)

ਮੁੰਬਈ : ਕਰਨਾਟਕ ਦੇ ਵਿਧਾਇਕਾਂ ਦੇ ਅਸਤੀਫੇ ਦਾ ਵਿਰੋਧ ਕਰ ਰਹੇ ਯੂਥ ਕਾਂਗਰਸ ਵਰਕਰ ਹਿਰਾਸਤ ''ਚ

ਨਵੀਂ ਦਿੱਲੀ— ਮਹਾਰਾਸ਼ਟਰ ਯੂਥ ਕਾਂਗਰਸ ਦੇ ਉਪ ਪ੍ਰਧਾਨ ਸੂਰਜ ਸਿੰਘ ਠਾਕੁਰ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਹੈ। ਮੁੰਬਈ 'ਚ ਸਾਫਿਟੇਲ ਹੋਲਟ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਸੂਰਜ ਸਿੰਘ ਠਾਕੁਰ ਸਮੇਤ ਕਈ ਵਰਕਰਾਂ ਨੂੰ ਹਿਰਾਸਤ 'ਚ ਲਿਆ। ਯੂਥ ਕਾਂਗਰਸ ਦੇ ਵਰਕਰ ਕਰਨਾਟਕ ਦੇ ਕਾਂਗਰਸ ਵਿਧਾਇਕਾਂ ਤੋਂ ਅਸਤੀਫਾ ਵਾਪਸ ਲੈਣ ਦੀ ਮੰਗ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਕਰਨਾਟਕ 'ਚ ਕਾਂਗਰਸ-ਜੇ.ਡੀ.ਐੱਸ. ਦੇ 13 ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ ਕੁਮਾਰਸਵਾਮੀ ਸਰਕਾਰ 'ਤੇ ਕਾਫੀ ਮੁਸ਼ਕਲ ਬਣੀ ਹੋਈ ਹੈ। ਇਕ ਪਾਸੇ ਕਾਂਗਰਸ ਨਿਰਾਸ਼ ਵਿਧਾਇਕਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਵਿਧਾਇਕਾਂ ਨੂੰ ਤੋੜਨ ਲਈ ਬੀ.ਜੇ.ਪੀ. ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ।


ਕਰਨਾਟਕ 'ਚ ਜਾਰੀ ਜ਼ਬਰਦਸਤ ਸਿਆਸੀ ਨਾਟਕ ਤੋਂ ਰਾਜ ਦੀ ਸਰਕਾਰ 'ਤੇ ਆਏ ਮੁਸ਼ਕਲ ਨੂੰ ਟਾਲਣ ਲਈ ਕਾਂਗਰਸ ਨੇ ਅੱਡੀ ਚੋਟੀ ਦਾ ਜੋਰ ਲਗਾ ਦਿੱਤਾ ਹੈ। ਸੰਕਟਮੋਚਨ ਦੇ ਤੌਰ 'ਤੇ ਮਲਿੱਕਾਰਜੁਨ ਖੜਗੇ ਬੈਂਗਲੁਰੂ ਪਹੁੰਚੇ ਹਨ। ਖੜਗੇ ਦਾ ਦੋਸ਼ ਹੈ ਕਿ ਬੀ.ਜੇ.ਪੀ. ਕਰਨਾਟਕ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਬੀ.ਜੇ.ਪੀ. ਵਲੋਂ ਦੋਸ਼ਾਂ ਨੂੰ ਖਾਰਿਜ਼ ਕੀਤਾ ਜਾ ਰਿਹਾ ਹੈ।
ੁਉੱਥੇ ਆਪਣੀ ਸਰਕਾਰ ਬਚਾਉਣ ਲਈ ਕੁਮਾਰਸਵਾਮੀ ਵੀ ਅਮਰੀਕਾ ਤੋਂ ਵਾਪਸ ਆਏ ਹਨ। ਕਰਨਾਟਕ 'ਚ ਵਿਧਾਇਕਾਂ ਨੂੰ ਤੋੜਨ ਦਾ ਸਿਲਸਿਲਾ ਇਨ੍ਹਾਂ ਤੇਜ਼ੀ ਨਾਲ ਚੱਲਿਆ ਕਿ ਸਰਕਾਰ ਸੁੱਟਣ ਦੀ ਹੱਦ ਤੱਕ ਬਗਾਵਤ 'ਤੇ ਉਤਰੇ 13 ਵਿਧਾਇਕਾਂ ਨੂੰ ਮੁੰਬਈ ਸ਼ਿਫਟ ਕੀਤਾ ਗਿਆ। ਵਿਧਾਇਕ ਮੁੰਬਈ ਦੇ ਫਾਈਵ ਸਟਾਰ ਹੋਟਲ 'ਚ 'ਕੈਦ' ਹੈ ਅਕੇ ਜੇ.ਡੀ.ਐੱਸ.-ਕਾਂਗਰਸ ਖੇਮੇ 'ਚ ਜ਼ਬਰਦਸਤ ਬੈਚੇਨੀ ਹੈ।


author

satpal klair

Content Editor

Related News