ਇਸ ਸ਼ਹਿਰ ''ਚ ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, 24 ਘੰਟੇ ''ਚ ਦਰਜ ਹੋਏ 9 ਹਜ਼ਾਰ ਤੋਂ ਵੱਧ ਮਾਮਲੇ
Sunday, Apr 04, 2021 - 12:07 AM (IST)
ਮੁੰਬਈ : ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਵਿਚਾਲੇ ਆਰਥਿਕ ਰਾਜਧਾਨੀ ਮੁੰਬਈ ਵਿੱਚ ਸ਼ਨੀਵਾਰ ਨੂੰ ਕੋਵਿਡ-19 ਦੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਪਿਛਲੇ 24 ਘੰਟੇ ਵਿੱਚ ਕੋਰੋਨਾ ਦੇ 9,000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ। ਇਸ ਤੋਂ ਪਹਿਲਾਂ, ਸ਼ੁੱਕਰਵਾਰ ਨੂੰ ਸ਼ਹਿਰ ਵਿੱਚ 8,832 ਮਾਮਲੇ ਦਰਜ ਕੀਤੇ ਗਏ ਸਨ। ਉਥੇ ਹੀ, ਬੀਤੇ 24 ਘੰਟੇ ਵਿੱਚ 27 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਗਈ ਹੈ। ਬੀ.ਐੱਮ.ਸੀ. ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- DU ਦੇ ਇਸ ਕਾਲਜ ਦੇ 13 ਵਿਦਿਆਰਥੀ ਕੋਰੋਨਾ ਪਾਜ਼ੇਟਿਵ, ਘੁੱਮਣ ਗਏ ਸਨ ਡਲਹੌਜ਼ੀ
ਬੀ.ਐੱਮ.ਸੀ. ਮੁਤਾਬਕ, ਪਿਛਲੇ 24 ਘੰਟੇ ਵਿੱਚ 9,090 ਲੋਕ ਕੋਰੋਨਾ ਪੀੜਤ ਪਾਏ ਗਏ ਹਨ। ਨਾਲ ਹੀ 5,322 ਲੋਕ ਠੀਕ ਹੋਏ। ਇਸ ਦੇ ਨਾਲ ਸ਼ਹਿਰ ਵਿੱਚ ਹੁਣ ਤੱਕ 3,66,365 ਮਰੀਜ਼ ਕੋਰੋਨਾ ਨੂੰ ਹਰਾਉਣ ਵਿੱਚ ਸਫਲ ਰਹੇ ਹਨ। ਕੋਰੋਨਾ ਰਿਕਵਰੀ ਰੇਟ ਤਿਲਕ ਕੇ 83 ਫ਼ੀਸਦੀ 'ਤੇ ਆ ਗਿਆ ਹੈ। ਮੁੰਬਈ ਵਿੱਚ ਇਸ ਸਮੇਂ 62,187 ਲੋਕਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ- BKU ਨੇਤਾ ਦੀ ਗ੍ਰਿਫਤਾਰੀ 'ਤੇ ਭੜਕੇ ਰਾਕੇਸ਼ ਟਿਕੈਤ ਨੇ ਦਿੱਤੀ ਸਰਕਾਰ ਨੂੰ ਚਿਤਾਵਨੀ
ਮਹਾਰਾਸ਼ਟਰ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੋਰੋਨਾ ਦੇ ਮਾਮਲੇ ਦੁਗੱਣੇ ਹੋਣ ਦੀ ਰਫ਼ਤਾਰ 44 ਦਿਨ ਹੋ ਗਈ ਹੈ ਜਦੋਂ ਕਿ ਵਾਧਾ ਦਰ 1.54 ਫ਼ੀਸਦੀ 'ਤੇ ਹੈ। ਲਾਸ਼ਾਂ ਵਿੱਚੋਂ 21 ਲੋਕਾਂ ਵਿੱਚ ਪਹਿਲਾਂ ਤੋਂ ਹੀ ਹੋਰ ਬੀਮਾਰੀਆਂ ਸਨ। 40 ਸਾਲ ਦੇ ਘੱਟ ਉਮਰ ਦੇ ਸਿਰਫ ਇੱਕ ਸ਼ਖਸ ਦੀ ਮੌਤ ਹੋਈ ਹੈ ਜਦੋਂ ਕਿ 19 ਲੋਕ 60 ਸਾਲ ਤੋਂ ਉੱਪਰ ਦੇ ਸਨ ਅਤੇ 7 ਲੋਕ 40 ਤੋਂ 60 ਸਾਲ ਦੇ ਵਿਚਕਾਰ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।