ਮੁੰਬਈ ''ਚ ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ, ਪੈ ਸਕਦਾ ਭਾਰੀ ਮੀਂਹ

07/08/2019 2:26:55 PM

ਮੁੰਬਈ— ਮੀਂਹ ਦੀ ਮਾਰ ਝੱਲ ਰਹੇ ਮੁੰਬਈ ਵਾਸੀਆਂ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਮੌਸਮ ਵਿਭਾਗ ਵਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੇ ਅੰਦਰ ਮੁੰਬਈ, ਠਾਣੇ, ਪਾਲਘਰ ਸਮੇਤ ਕਈ ਇਲਾਕਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ। ਕਈ ਇਲਾਕਿਆਂ 'ਚ 200 ਮਿਲੀਮੀਟਰ ਤਕ ਮੀਂਹ ਪੈਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਮੁੰਬਈ 'ਚ ਪਿਛਲੇ ਦਿਨੀਂ ਭਾਰੀ ਮੀਂਹ ਪਿਆ, ਜਿਸ ਕਾਰਨ ਕਈ ਘਟਨਾਵਾਂ ਵਾਪਰੀਆਂ। ਮੀਂਹ ਕਾਰਨ ਸੜਕਾਂ ਜਾਮ ਹੋ ਗਈਆਂ ਅਤੇ ਟੇਰਨ ਤੇ ਹਵਾਈ ਸੇਵਾ ਵੀ ਪ੍ਰਭਾਵਿਤ ਹੋਈਆਂ। ਜਿਸ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇੱਥੇ ਦੱਸ ਦੇਈਏ ਕਿ ਸੋਮਵਾਰ ਦੀ ਸਵੇਰ ਤੋਂ ਹੀ ਮੁੰਬਈ 'ਚ ਮੀਂਹ ਪੈ ਰਿਹਾ ਹੈ। ਮੁੰਬਈ ਦਾ ਅੰਧੇਰੀ ਸਬ-ਵੇਅ ਪਾਣੀ-ਪਾਣੀ ਹੋ ਗਿਆ ਹੈ। ਜਾਮ ਲੱਗ ਗਿਆ ਹੈ ਅਤੇ ਤਕਰੀਬਨ 20 ਮਿੰਟ ਤਕ ਏਅਰਪੋਰਟ 'ਤੇ ਵੀ ਸੇਵਾਵਾਂ ਠੱਪ ਰਹੀਆਂ। ਮਾਨਸੂਨ ਦੀ ਸ਼ੁਰੂਆਤ ਨਾਲ ਜਿਵੇਂ ਹੀ ਬੱਦਲ ਮੁੰਬਈ 'ਚ ਵਰ੍ਹੇ ਉਦੋਂ ਤੋਂ ਲੋਕਾਂ ਲਈ ਵੱਡੀ ਪਰੇਸ਼ਾਨੀ ਬਣੀ ਹੋਈ ਹੈ। ਮੁੰਬਈ 'ਚ ਮੀਂਹ ਦਾ ਮਤਲਬ ਹੁਣ ਮੁਸੀਬਤ ਬਣ ਚੁੱਕਾ ਹੈ। ਮੀਂਹ ਦਾ ਆਨੰਦ ਲੈਣ ਦੀ ਬਜਾਏ ਮੁੰਬਈ ਵਾਸੀ ਉਸ ਤੋਂ ਘਬਰਾਉਣ ਲੱਗੇ ਹਨ।


Tanu

Content Editor

Related News