ਮੁੰਬਈ 'ਚ ਰਾਜ ਭਵਨ ਦੇ 16 ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ

Sunday, Jul 12, 2020 - 02:40 PM (IST)

ਮੁੰਬਈ 'ਚ ਰਾਜ ਭਵਨ ਦੇ 16 ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ

ਮੁੰਬਈ- ਦੱਖਣੀ ਮੁੰਬਈ 'ਚ ਸਥਿਤ ਰਾਜ ਭਵਨ ਦੇ 16 ਕਰਮੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਨਗਰ ਬਾਡੀ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਸੰਬੰਧ 'ਚ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਠੀਕ ਹਨ ਅਤੇ ਉਨ੍ਹਾਂ ਨੇ ਚੌਕਸੀ ਵਜੋਂ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਰਾਜ ਭਵਨ ਦੇ 2 ਕਰਮੀ ਪਿਛਲੇ ਹਫ਼ਤੇ ਇਨਫੈਕਟਡ ਪਾਏ ਗਏ ਸਨ, ਜਿਸ ਤੋਂ ਬਾਅਦ 100 ਕਰਮੀਆਂ ਦੀ ਜਾਂਚ ਕਰਵਾਈ ਗਈ, ਜਿਨ੍ਹਾਂ 'ਚੋਂ 16 ਪਾਜ਼ੇਟਿਵ ਪਾਏ ਗਏ।

ਸੂਤਰਾਂ ਨੇ ਦੱਸਿਆ ਕਿ ਪੀੜਤ ਪਾਏ ਗਏ ਕਰਮੀਆਂ 'ਚ ਸਟਾਫ਼ ਦੇ ਸੀਨੀਅਰ ਮੈਂਬਰ ਵੀ ਸ਼ਾਮਲ ਹਨ। ਭਾਰਤ 'ਚ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਰਾਸ਼ਟਰ 'ਚ ਸ਼ਨੀਵਾਰ ਨੂੰ ਇਕ ਦਿਨ 'ਚ ਰਿਕਾਰਡ 8,139 ਨਵੇਂ ਮਾਮਲੇ ਆਉਣ ਦੇ ਨਾਲ ਹੀ ਸੂਬੇ 'ਚ ਇਨਫੈਕਸ਼ਨ ਦੇ ਮਾਮਲਿਆਂ ਦੀ ਕੁੱਲ ਗਿਣਤੀ 2,46,600 ਹੋ ਗਈ। ਮਾਮਲਿਆਂ 'ਚ ਵਾਧਾ ਅਜਿਹੇ ਸਮੇਂ ਹੋਇਆ ਹੈ, ਜਦੋਂ ਸੂਬਾ ਸਰਕਾਰ ਨੇ ਪੁਣੇ ਜ਼ਿਲ੍ਹੇ 'ਚ 10 ਦਿਨ ਦੇ ਲਾਕਡਾਊਨ ਦਾ ਐਲਾਨ ਕੀਤਾ ਹੈ।


author

DIsha

Content Editor

Related News