I.N.D.I.A. ਗਠਜੋੜ ਦੀ ਬੈਠਕ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਰਵਾਈ ਅੱਖਾਂ ਦੀ ਜਾਂਚ

Friday, Sep 01, 2023 - 02:08 PM (IST)

I.N.D.I.A. ਗਠਜੋੜ ਦੀ ਬੈਠਕ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਰਵਾਈ ਅੱਖਾਂ ਦੀ ਜਾਂਚ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਿਰੋਧੀ ਗਠਜੋੜ ਦੀ ਦੂਜੇ ਦਿਨ ਦੀ ਬੈਠਕ 'ਚ ਭਾਗ ਲੈਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਵੇਰੇ ਆਪਣੀਆਂ ਅੱਖਾਂ ਦੀ ਜਾਂਚ ਲਈ ਇੱਥੇ ਇਕ ਅੱਖਾਂ ਦੇ ਹਸਪਤਾਲ ਗਏ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਰਾਹੁਲ ਗਾਂਧੀ ਆਪਣੇ ਸੁਰੱਖਿਆ ਕਰਮੀਆਂ ਦੇ ਨਾਲ ਸਵੇਰੇ ਕਰੀਬ 8 ਵਜ ਕੇ 35 ਮਿੰਟ 'ਤੇ ਦੱਖਣੀ ਮੁੰਬਈ 'ਚ ਪਰੇਡ ਰੋਡ 'ਤੇ ਰਸ਼ੀਅਨ ਕਲਚਰ ਸੈਂਟਰ ਨੇੜੇ ਸਥਿਤ 'ਬਾਨਾਜੀ ਆਈਕੇਅਰ' ਗਏ ਅਤੇ ਕਰੀਬ 10 ਵਜੇ ਉੱਥੋਂ ਬਾਹਰ ਨਿਕਲੇ। 

ਉਨ੍ਹਾਂ ਕਿਹਾ ਕਿ ਗ੍ਰੈਂਡ ਹਯਾਤ ਹੋਟਲ 'ਚ 'ਇੰਡੀਆ' ਗਠਜੋੜ ਦੀ ਬੈਠਕ ਲਈ ਰਵਾਨਾ ਹੋਣ ਤੋਂ ਪਹਿਲਾਂ ਕਾਂਗਰਸ ਨੇਤਾ ਨੇ ਇਸ ਆਈਕੇਅਰ ਸੈਂਟਰ ਦੇ ਮੈਡੀਕਲ ਡਾਇਰੈਕਟਰ ਨਾਲ ਮੁਲਾਕਾਤ ਕੀਤੀ ਅਤੇ ਉੱਥੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ।


author

Rakesh

Content Editor

Related News