ਇੰਡੀਆ ਗੇਟ 'ਤੇ 'Free Kashmir' ਦਾ ਪੋਸਟਰ ਲਹਿਰਾਉਣ ਵਾਲੀ ਲੜਕੀ ਖਿਲਾਫ FIR
Tuesday, Jan 07, 2020 - 08:50 PM (IST)

ਨਵੀਂ ਦਿੱਲੀ - ਗੇਟਵੇ ਆਫ ਇੰਡੀਆ 'ਤੇ ਸੋਮਵਾਰ ਪਰ੍ਦਰਸ਼ਨ ਦੌਰਾਨ 'Free Kashmir' ਦਾ ਪੋਸਟਰ ਲਹਿਰਾਉਣ ਵਾਲੀ ਲੜਕੀ ਖਿਲਾਫ ਮੁੰਬਈ ਪੁਲਸ ਨੇ ਐਫ.ਆਈ.ਆਰ. ਦਰਜ ਕੀਤੀ ਹੈ। ਮਹਿਕ ਮਿਰਜਾ ਪਰ੍ਭੂ ਨੇ ਜਵਾਹਰ ਲਾਲ ਨਿਹਰੂ ਯੂਨੀਵਰਸਿਟੀ ਹਿੰਸਾ ਦੇ ਵਿਰੋਧ ਵਿਚ ਸੋਮਵਾਰ ਗੇਟਵੇ ਆਫ ਇੰਡੀਆ ਤੇ ਹੋਏ ਪਰ੍ਦਰਸ਼ਨ ਦੌਰਾਨ 'Free Kashmir' ਦਾ ਪੋਸਟਰ ਲਹਿਰਾਇਆ ਸੀ।
ਮਹਿਕ ਮਿਰਜਾ ਖਿਲਾਫ ਕੋਲਾਬਾ ਪੁਲਸ ਸਟੇਸ਼ਨ 'ਚ ਧਾਰਾ 153ਬੀ ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਸ ਨੇ ਹਾਲੇ ਤਕ ਇਸ ਮਾਮਲੇ 'ਚ ਮਹਿਕ ਮਿਰਜਾ ਪਰ੍ਭੂ ਤੋਂ ਪੁੱਛਗਿੱਛ ਨਹੀਂ ਕੀਤੀ ਹੈ। ਪੁਲਸ ਸੂਤਰਾਂ ਦਾ ਦਾਅਵਾ ਹੈ ਕਿ ਮਹਿਕ ਮਿਰਜਾ ਪਰ੍ਭੂ ਖਿਲਾਫ ਇੰਡੀਅਨ ਪੀਨਲ ਕੋਡ ਦੀ ਧਾਰਾ 153ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ 'ਤੇ ਰਾਸ਼ਟਰੀ ਹਿੱਤਾਂ ਪਰ੍ਭਾਵਿਤ ਕਰਨ ਦਾ ਦੋਸ਼ ਹੈ। ਪੁਲਸ ਨੇ ਬਿਆਨ ਦੇਣ ਲਈ ਉਨ੍ਹਾਂ ਨੂੰ ਹਾਲੇ ਤਕ ਤਲਬ ਨਹੀਂ ਕੀਤਾ ਗਿਆ ਹੈ।
ਮਹਿਕ ਨੇ ਦਿੱਤੀ ਸਫਾਈ
ਮਹਿਕ ਦਾ ਬਚਾਅ ਕਰਦੇ ਹੋਏ ਸ਼ਿਵ ਸੇਨਾ ਦੇ ਨੇਤਾ ਆਦਿਤਿਆ ਠਾਕਰੇ ਅਤੇ ਸੰਜੇ ਰਾਉਤ ਨੇ ਕਿਹਾ ਸੀ ਕਿ ਅਜਿਹਾ ਵੀ ਹੋ ਸਕਦਾ ਹੈ ਕਿ ਮਹਿਕ ਨੇ ਪਿਛਲੇ ਕਈ ਮਹੀਨਿਆਂ ਤੋਂ ਘਾਟੀ 'ਚ ਇੰਟਰਨੈਟ ਤੇ ਮੋਬਾਇਲ ਬੰਦ ਕਰਨ ਤੋਂ ਆਜ਼ਾਦੀ ਮੰਗੀ ਹੋਵੇ। ਇਸ ਮਾਮਲੇ 'ਤੇ ਜਿਵੇ ਹੀ ਵਿਵਾਦ ਵਧਿਆ ਮਿਰਜਾ ਪਰ੍ਭੂ ਨੇ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਜਿਸ 'ਚ ਉਨ੍ਹਾਂ ਕਿਹਾ ਕਿ ਪਲੇਅਕਾਰਡ ਸਿਰਫ ਕਸ਼ਮੀਰ 'ਚ ਤਾਲਾਬੰਦੀ ਦੇ ਵਿਰੋਧ 'ਚ ਸੀ। ਇਸ ਤੋਂ ਇਲਾਵਾ ਕੋਈ ਹੋਰ ਇਰਾਦਾ ਨਹੀਂ ਸੀ। ਮਹਿਕ ਨੇ ਫੇਸਬੁੱਕ 'ਤੇ ਇਕ ਵੀਡੀਓ ਜਾਰੀ ਕਰਕੇ ਵਿਵਾਦ 'ਤੇ ਸਫਾਈ ਦਿੱਤੀ ਹੈ।
ਮਹਿਕ ਨੇ ਕਿਹਾ ਕਿ ਉਹ ਪੇਸ਼ੇ ਤੋਂ ਲੇਖਿਕਾ ਹੈ। ਉਹ ਕਸ਼ਮੀਰ ਤੋਂ ਨਹੀਂ ਹੈ, ਸਗੋਂ ਮਹਾਰਾਸ਼ਟਰ ਦੀ ਹੀ ਰਹਿਣ ਵਾਲੀ ਹੈ। ਮਹਿਕ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੋਸਟਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਵਿਵਾਦ ਹੋਇਆ ਹੈ, ਇਸ ਨਾਲ ਉਨ੍ਹਾਂ ਨੂੰ ਝਟਕਾ ਲੱਗਾ ਹੈ। ਇਸ ਦੇ ਪਿੱਛੇ ਕੋਈ ਏਜੰਡਾ ਜਾਂ ਮੋਟਿਵ ਨਹੀਂ ਸੀ।