ਕੋਰੋਨਾ ਤੋਂ ਬਚਣਾ ਹੈ ਤਾਂ ਮੁੰਬਈ ਵਾਸੀ ਮੰਨਣ ਪੁਲਸ ਦੀ ਖਾਸ ਬੇਨਤੀ, ਨਹੀਂ ਤਾਂ ਹੋਵੇਗੀ ਕਾਰਵਾਈ

06/28/2020 4:10:59 PM

ਮੁੰਬਈ (ਭਾਸ਼ਾ)— ਮੁੰਬਈ ਪੁਲਸ ਨੇ ਸ਼ਹਿਰ ਦੇ ਵਾਸੀਆਂ ਨੂੰ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਖਾਸ ਬੇਨਤੀ ਕੀਤੀ ਹੈ। ਪੁਲਸ ਨੇ ਲੋਕਾਂ ਨੂੰ ਕਸਰਤ ਕਰਨ ਜਾਂ ਦੁਕਾਨਾਂ ਅਤੇ ਸੈਲੂਨ 'ਚ ਜਾਣ ਲਈ ਆਪਣੇ ਘਰਾਂ ਤੋਂ ਦੋ ਕਿਲੋਮੀਟਰ ਦੇ ਦਾਇਰੇ ਤੋਂ ਅੱਗੇ ਨਾ ਜਾਣ ਦੀ ਬੇਨਤੀ ਕੀਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਿਰਫ ਦਫ਼ਤਰ ਜਾਣ ਜਾਂ ਐਮਰਜੈਂਸੀ ਸਥਿਤੀ ਵਿਚ ਇਲਾਜ ਕਰਾਉਣ ਲਈ ਹੀ ਦੋ ਕਿਲੋਮੀਟਰ ਦੇ ਦਾਇਰੇ ਤੋਂ ਅੱਗੇ ਜਾਣ ਦੀ ਆਗਿਆ ਹੈ। ਖਰੀਦਦਾਰੀ ਲਈ ਆਪਣੇ ਘਰਾਂ ਤੋਂ ਦੋ ਕਿਲੋਮੀਟਰ ਦੇ ਦਾਇਰੇ ਤੋਂ ਬਾਹਰ ਜਾਣ 'ਤੇ ਸਖਤ ਮਨਾਹੀ ਹੈ। ਮੁੰਬਈ ਪੁਲਸ ਨੇ ਵਾਸੀਆਂ ਤੋਂ ਨਿੱਜੀ ਸੁਰੱਖਿਆ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ ਦੀ ਬੇਨਤੀ ਕੀਤੀ। ਅਜਿਹਾ ਨਾ ਕਰਨ 'ਤੇ ਉਹ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰੇਗੀ।

ਅਧਿਕਾਰੀ ਨੇ ਦੱਸਿਆ ਕਿ ਇਹ ਯਕੀਨੀ ਕਰੋ ਕਿ ਸਿਰਫ ਜ਼ਰੂਰੀ ਸੇਵਾਵਾਂ ਲਈ ਹੀ ਉਹ ਘਰਾਂ 'ਚੋਂ ਬਾਹਰ ਨਿਕਲਣ। ਬਾਹਰ ਨਿਕਲਦੇ ਸਮੇਂ ਚਿਹਰੇ 'ਤੇ ਮਾਸਕ ਲਾਉਣਾ ਜ਼ਰੂਰੀ ਹੈ ਅਤੇ ਜੇਕਰ ਲੋਕ ਬਜ਼ਾਰ, ਸੈਲੂਨ, ਨਾਈਂ ਦੀ ਦੁਕਾਨਾਂ 'ਤੇ ਜਾ ਰਹੇ ਹਨ ਤਾਂ ਉਨ੍ਹਾਂ ਦੇ ਘਰ ਤੋਂ ਦੋ ਕਿਲੋਮੀਟਰ ਦੇ ਦਾਇਰੇ ਵਿਚ ਹੋਣੀ ਚਾਹੀਦੀ ਹੈ। ਉਨ੍ਹਾਂ ਸਾਫ ਕੀਤਾ ਕਿ ਕਿਸੇ ਤਰ੍ਹਾਂ ਦੀ ਕਸਰਤ ਦੇ ਮਕਸਦ ਨਾਲ ਘਰਾਂ 'ਚੋਂ ਬਾਹਰ ਦੋ ਕਿਲੋਮੀਟਰ ਦੇ ਦਾਇਰੇ ਵਿਚ ਹੀ ਕਿਸੇ ਖੁੱਲ੍ਹੀ ਥਾਂ 'ਤੇ ਹੀ ਜਾਣ ਦੀ ਆਗਿਆ ਹੈ। ਪੁਲਸ ਮੁਤਾਬਕ ਕੋਰੋਨਾ ਵਾਇਰਸ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ। ਇਹ ਪੂਰੀ ਤਰ੍ਹਾਂ ਜ਼ਰੂਰੀ ਹੈ ਕਿ ਅਸੀਂ ਨਿੱਜੀ ਸੁਰੱਖਿਆ ਅਤੇ ਸਮਾਜਿਕ ਦੂਰੀ ਦਾ ਪਾਲਣ ਕਰੀਏ। ਸ਼ਹਿਰ ਵਿਚ ਕਈ ਲੋਕ ਇਨ੍ਹਾਂ ਨਿਯਮਾਂ ਦਾ ਉਲੰਘਣ ਕਰਦੇ ਹੋਏ ਪਾਏ ਗਏ ਹਨ ਅਤੇ ਅਜਿਹਾ ਕਰ ਕੇ ਉਹ ਆਪਣੇ ਨਾਲ-ਨਾਲ ਦੂਜਿਆਂ ਦੀ ਸਿਹਤ ਨੂੰ ਵੀ ਖ਼ਤਰੇ ਵਿਚ ਪਾ ਰਹੇ ਹਨ।


Tanu

Content Editor

Related News