ਬਿੱਲੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਸ਼ਖਸ 'ਤੇ ਅਦਾਲਤ ਨੇ ਲਗਾਇਆ ਜ਼ੁਰਮਾਨਾ

10/10/2019 1:40:27 PM

ਮੁੰਬਈ—ਮੁੰਬਈ ਦੀ ਇੱਕ ਅਦਾਲਤ ਨੇ ਉਪਨਗਰ ਚੈਂਬੂਰ 'ਚ ਬਿੱਲੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ 40 ਸਾਲਾ ਇੱਕ ਸ਼ਖਸ ਨੂੰ ਪਸ਼ੂ ਬੇਰਹਿਮੀ ਰੋਕਥਾਮ ਐਕਟ ਤਹਿਤ 9,150 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਅਦਾਲਤ ਨੇ ਸੰਜੈ ਗਢੇ ਨਾਂ ਦੇ ਇਸ ਸ਼ਖਸ ਨੂੰ ਮਈ 2018 'ਚ ਆਪਣੇ ਘਰ ਦੇ ਬਾਹਰ ਬਿੱਲੀ ਨੂੰ ਸਕਰੂਡ੍ਰਾਈਵਰ ਮਾਰਨ ਦੇ ਦੋਸ਼ 'ਚ ਇਹ ਸਜ਼ਾ ਸੁਣਾਈ ਹੈ।

ਦੱਸਣਯੋਗ ਹੈ ਕਿ ਮੈਟਰੋਪੋਲਿਟਨ ਮੈਜਿਸਟ੍ਰੇਟ ਆਰ. ਐੱਸ. ਪਜਾਨਕਰ ਨੇ ਪਿਛਲੇ ਮਹੀਨੇ ਆਪਣੇ ਆਦੇਸ਼ਾਂ 'ਚ ਸੰਜੈ ਗਢੇ ਨੂੰ ਭਾਰਤੀ ਦੰਡ ਕੋਡ ਦੀਆਂ ਵੱਖ-ਵੱਖ ਧਾਰਾਵਾਂ ਅਤੇ ਪਸ਼ੂਆਂ ਨਾਲ ਬੇਰਹਿਮੀ ਐਕਟ ਸੰਬੰਧੀ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਸੀ। ਮਾਮਲੇ ਮੁਤਾਬਕ ਮਈ 2018 'ਚ ਗਢੇ ਨੇ ਬਿੱਲੀ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਸੀ ਅਤੇ ਉਸ ਨੂੰ ਚੈਂਬਰ ਦੇ ਇੰਦਰਾ ਨਗਰ 'ਚ ਸੁੱਟ ਦਿੱਤਾ। ਇਸ ਸੰਬੰਧੀ ਇੱਕ ਸ਼ਿਕਾਇਤ ਆਰ. ਸੀ. ਐੱਫ.ਪੁਲਸ ਥਾਣੇ 'ਚ ਸਬ ਇੰਸਪੈਕਟਰ ਨਿਰਾਲੀ ਰੋਹਿਤ ਨੇ ਦਰਜ ਕਰਵਾਈ ਸੀ। ਦੋਸ਼ੀ ਨੇ ਆਪਣੀ ਗਲਤੀ ਸਵੀਕਾਰ ਕਰ ਲਈ ਸੀ। ਅਦਾਲਤ ਨੇ ਕਿਹਾ ਸੀ ਕਿ ਦੋਸ਼ੀ ਮਾਨਸਿਕ ਅਤੇ ਸਰੀਰਕ ਰੂਪ ਨਾਲ ਸਿਹਤਮੰਦ ਨਹੀਂ ਸੀ, ਇਸ ਲਈ ਉਸ ਨੂੰ ਸਜ਼ਾ ਦਿੰਦੇ ਸਮੇਂ ਅਦਾਲਤ ਨੇ ਆਪਣਾ ਰਵੱਈਆ ਨਰਮ ਰੱਖਿਆ ਹੈ।


Iqbalkaur

Content Editor

Related News