ਮੁੰਬਈ ਲਿਫ਼ਟ ਹਾਦਸਾ : ਮ੍ਰਿਤਕਾਂ ਦੀ ਗਿਣਤੀ 6 ਹੋਈ, ਠੇਕੇਦਾਰ ਗ੍ਰਿਫ਼ਤਾਰ
Sunday, Jul 25, 2021 - 03:04 PM (IST)
ਮੁੰਬਈ- ਮੱਧ ਮੁੰਬਈ ਦੇ ਵਰਲੀ 'ਚ ਇਕ ਨਿਰਮਾਣ ਅਧੀਨ ਇਮਾਰਤ 'ਚ ਲਿਫ਼ਟ ਡਿੱਗਣ ਦੀ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 6 ਹੋ ਗਈ ਹੈ ਅਤੇ ਪੁਲਸ ਨੇ ਸੁਰੱਖਿਆ ਨਿਯਮਾਂ ਦੇ ਉਲੰਘਣ ਦੇ ਦੋਸ਼ 'ਚ ਠੇਕੇਦਾਰ ਅਤੇ ਸੁਪਰਵਾਈਜ਼ਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਨੀਵਾਰ ਨੂੰ ਮੱਧ ਮੁੰਬਈ ਦੇ ਵਰਲੀ ਦੀ ਹਨੂੰਮਾਨ ਗਲੀ ਨੇੜੇ ਨਿਰਮਾਣ ਸਥਾਨ 'ਤੇ ਲਿਫ਼ਟ ਡਿੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ।
ਇਹ ਵੀ ਪੜ੍ਹੋ : ਮੁੰਬਈ ’ਚ ਦਰਦਨਾਕ ਹਾਦਸਾ : ਉਸਾਰੀ ਅਧੀਨ ਇਮਾਰਤ ’ਚ ਲਿਫਟ ਟੁੱਟਣ ਨਾਲ 4 ਲੋਕਾਂ ਦੀ ਮੌਤ
ਪੁਲਸ ਅਨੁਸਾਰ ਬਾਅਦ 'ਚ ਜ਼ਖਮੀ ਵਿਅਕਤੀ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 6 ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਚਿਨਮਯ ਆਨੰਦ ਮੰਡਲ (33), ਭਾਰਤ ਆਨੰਦ ਮੰਡਲ (30), ਅਨਿਲ ਕੁਮਾਰ ਨੰਦਲਾਲ ਯਾਦਵ, ਅਵਿਨਾਸ਼ ਦਾਸ (35), ਅਭੈ ਮਿਸਤਰੀ ਯਾਦਵ (32) ਅਤੇ ਲਕਸ਼ਮਣ ਮੰਡਲ (35) ਦੇ ਰੂਪ 'ਚ ਕੀਤੀ ਗਈਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਮਾਰਤ ਦੇ ਠੇਕੇਦਾਰ ਅਤੇ ਇੰਜੀਨੀਅਰ ਨੂੰ ਨਿਰਮਾਣ ਕੰਮ ਦੌਰਾਨ ਸੁਰੱਖਿਆ ਨਿਯਮਾਂ ਦਾ ਪਾਲਣ ਨਹੀਂ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਨਿਰਮਾਣ ਕੰਮ 'ਚ ਲੱਗੇ ਲੋਕਾਂ ਨੂੰ ਹੈਲਮੇਟ ਅਤੇ ਸੁਰੱਖਿਆ ਬੈਲਟ ਵਰਗੇ ਉਪਕਰਣ ਉਪਲੱਬਧ ਨਹੀਂ ਕੀਤੇ ਗਏ ਸਨ। ਦੋਸ਼ੀਆਂ ਵਿਰੁੱਧ ਆਈ.ਪੀ.ਸੀ. ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।