ਪੈਦਲ ਤੇ ਸਾਈਕਲ ਸਵਾਰ ਯਾਤਰੀਆਂ ਲਈ ਅਨੁਕੂਲ ਸ਼ਹਿਰ ਨਹੀਂ ਮੁੰਬਈ : ਮੁੱਖ ਸਕੱਤਰ
Friday, Oct 18, 2024 - 05:58 PM (IST)
ਮੁੰਬਈ - ਮਹਾਰਾਸ਼ਟਰ ਦੀ ਮੁੱਖ ਸਕੱਤਰ ਸੁਜਾਤਾ ਸੌਨਿਕ ਨੇ ਸ਼ੁੱਕਰਵਾਰ ਨੂੰ ਮੰਨਿਆ ਕਿ ਭਾਰਤ ਦੀ ਵਿੱਤੀ ਰਾਜਧਾਨੀ ਪੈਦਲ ਚੱਲਣ ਵਾਲੇ ਜਾਂ ਸਾਈਕਲ ਸਵਾਰਾਂ ਦੇ ਲਿਹਾਜ਼ ਨਾਲ ਬਹੁਤ ਅਨੁਕੂਲ ਨਹੀਂ ਹੈ ਅਤੇ ਇਸ ਨੂੰ ਵਧੇਰੇ ਸਮਾਵੇਸ਼ੀ ਮਹਾਂਨਗਰ ਬਣਾਉਣ ਦੀ ਲੋੜ ਹੈ। ਸੈਨਿਕ ਨੇ ਆਈਐੱਫਸੀਸੀਆਈ ਦੇ ਇੱਕ ਸਮਾਗਮ ਵਿੱਚ ਕਿਹਾ ਫਿਲਹਾਲ ਇਹ ਪੈਦਲ ਚੱਲਣ ਵਾਲਿਆਂ ਜਾਂ ਸਾਈਕਲ ਸਵਾਰਾਂ ਲਈ ਬਹੁਤ ਅਨੁਕੂਲ ਨਹੀਂ ਹੈ। ਅਸੀਂ ਇਸ ਦਿਸ਼ਾ ਵਿੱਚ ਕਿਵੇਂ ਕੰਮ ਕਰਦੇ ਹਾਂ ਇਹ ਵੱਡਾ ਸਵਾਲ ਹੈ।
ਇਹ ਵੀ ਪੜ੍ਹੋ - Public Holidays: ਜਾਣੋ ਕਦੋਂ ਹੋਣਗੀਆਂ ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੀਆਂ ਛੁੱਟੀਆਂ, ਪੜ੍ਹੋ ਪੂਰੀ ਲਿਸਟ
ਮਹਾਰਾਸ਼ਟਰ ਦੇ ਸਭ ਤੋਂ ਸੀਨੀਅਰ ਨੌਕਰਸ਼ਾਹ ਨੇ ਕਿਹਾ ਕਿ ਟਿਕਾਊ ਸ਼ਹਿਰੀਕਰਨ ਲਈ ਇੱਕ ਹਰੇ ਭਰੇ ਅਤੇ ਵਧੇਰੇ ਸਮਾਵੇਸ਼ੀ ਸ਼ਹਿਰ ਦਾ ਨਿਰਮਾਣ ਕਰਨਾ ਜਾਂ ਘੱਟੋ-ਘੱਟ ਨਿਰਮਾਣ ਦੀ ਯੋਜਨਾਬੰਦੀ ਬਣਾਉਣਾ ਜ਼ਰੂਰੀ ਹੈ, ਜਿੱਥੇ ਨਵਿਆਉਣਯੋਗ ਊਰਜਾ ਨਾਲ ਉਦਯੋਗ ਸੰਚਾਲਿਤ ਹੋਵੇ ਅਤੇ ਹਰਿਤ ਥਾਵਾਂ ਸ਼ਹਿਰੀ ਯੋਜਨਾ ਦਾ ਹਿੱਸਾ ਹੋਵੇ। ਉਨ੍ਹਾਂ ਤੋਂ ਪਹਿਲਾਂ ਭਾਰਤ ਵਿੱਚ ਫਰਾਂਸ ਦੇ ਰਾਜਦੂਤ ਥੀਏਰੀ ਮੱਥਾਉ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅਤੇ ਮੁੰਬਈ ਸਮਕਾਲੀ ਚੁਣੌਤੀਆਂ ਦਾ ਜੋ ਹੱਲ ਪ੍ਰਦਾਨ ਕਰ ਸਕਦੇ ਹਨ, ਉਹ ਦੁਨੀਆ ਨੂੰ ਮਦਦਗਾਰ ਸਾਬਤ ਹੋਣਗੇ।
ਇਹ ਵੀ ਪੜ੍ਹੋ - ਕਣਕ ਦੀ MSP 'ਚ 150 ਰੁਪਏ ਦਾ ਵਾਧਾ, ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ
ਉਨ੍ਹਾਂ ਨੇ ਸ਼ਹਿਰ ਨੂੰ ਹੋਰ ਸਮਾਵੇਸ਼ੀ ਬਣਾਉਣ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਹੈ। ਮੱਥਾਉ ਨੇ ਕਿਹਾ ਕਿ ਮੁੰਬਈ ਨੂੰ ਵਾਤਾਵਰਣ ਦੀਆਂ ਚੁਣੌਤੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਇਹ ਇੱਕ ਤੱਟਵਰਤੀ ਸ਼ਹਿਰ ਹੈ ਅਤੇ ਇਸ ਗੱਲ ਦਾ ਡਰ ਹੈ ਕਿ ਅਗਲੇ 50 ਸਾਲਾਂ ਵਿੱਚ ਸਮੁੰਦਰ ਦਾ ਪੱਧਰ ਵਧਣ ਨਾਲ ਸ਼ਹਿਰ ਦੇ 10 ਫ਼ੀਸਦੀ ਜ਼ਮੀਨੀ ਹਿੱਸੇ ਨੂੰ ਨਿਗਲ ਜਾਵੇਗਾ। ਇਸ ਦੌਰਾਨ ਫਰਾਂਸ ਦੀ ਓਲੰਪਿਕ ਅਤੇ ਪੈਰਾਲੰਪਿਕ ਮੰਤਰੀ ਅਮਾਲੀ ਕਾਉਡੀ-ਕਾਸਟਰਾ ਨੇ ਕਿਹਾ ਕਿ ਭਾਰਤ ਨੂੰ 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਚਿਲੀ ਅਤੇ ਇੰਡੋਨੇਸ਼ੀਆ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ - ਵੱਡੀ ਖੁਸ਼ਖ਼ਬਰੀ! ਇਨ੍ਹਾਂ ਔਰਤਾਂ ਨੂੰ ਮਿਲੇਗਾ ਲਾਡਲੀ ਭੈਣ ਯੋਜਨਾ ਦਾ ਲਾਭ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8