ਮੁੰਬਈ ’ਚ ਭਾਰੀ ਮੀਂਹ ਕਾਰਨ ਲੋਕ ਪਰੇਸ਼ਾਨ, ਪਾਣੀ ਨਾਲ ਭਰੀਆਂ ਸੜਕਾਂ

09/23/2020 10:32:12 AM

ਮੁੰਬਈ (ਭਾਸ਼ਾ)— ਮੁੰਬਈ ’ਚ ਰਾਤ ਭਰ ਭਾਰੀ ਮੀਂਹ ਪੈਣ ਕਾਰਨ ਬੁੱਧਵਾਰ ਸਵੇਰੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ, ਜਿਸ ਨਾਲ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਅਧਿਕਾਰੀ ਨੇ ਦੱਸਿਆ ਕਿ ਮੁੰਬਈ ’ਚ ਮੰਗਲਵਾਰ ਦੇਰ ਸ਼ਾਮ ਭਾਰੀ ਮੀਂਹ ਪਿਆ। ਕਈ ਥਾਵਾਂ ’ਤੇ ਪਾਣੀ ਭਰ ਜਾਣ ਦੀ ਵਜ੍ਹਾਂ ਨਾਲ ਬੁੱਧਵਾਰ ਸਵੇਰੇ ਜਨਤਕ ਟਰਾਂਸਪੋਰਟ ਸੇਵਾਵਾਂ ਪ੍ਰਭਾਵਿਤ ਹੋਈਆਂ। ਨਗਰ ਬਾਡੀਜ਼ ਅਧਿਕਾਰੀ ਨੇ ਦੱਸਿਆ ਕਿ ਕਈ ਸੜਕਾਂ ਅਤੇ ਹੇਠਲੇ ਇਲਾਕਿਆਂ ’ਚ ਰਾਤ ਭਰ ਪਏ ਮੀਂਹ ਦੀ ਵਜ੍ਹਾ ਤੋਂ ਪਾਣੀ ਭਰ ਗਿਆ ਅਤੇ ਸੜਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਕਈ ਵਾਹਨਾਂ ਦੇ ਪਾਣੀ ਵਿਚ ਬੰਦ ਪਏ ਰਹਿਣ ਕਾਰਨ ਆਵਾਜਾਈ ਠੱਪ ਰਹੀ। 

PunjabKesari

ਰੇਲਵੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਬੁੱਧਵਾਰ ਸਵੇਰੇ 5 ਵਜੇ ਉੱਪ ਨਗਰ ਸੇਵਾਵਾਂ ਰੱਦ ਰਹੀਆਂ। ਉਨ੍ਹਾਂ ਨੇ ਦੱਸਿਆ ਕਿ ਠਾਣੇ-ਕਸਾਰਾ, ਠਾਣੇ-ਕਜਰਤ ਅਤੇ ਵਾਸ਼ੀ-ਪਨਵੇਲ ਦਰਮਿਆਨ ਵਿਸ਼ੇਸ਼ ਬੱਸਾਂ ਵੀ ਚਲਾਈਆਂ ਗਈਆਂ। ਲੰਬੀ ਦੂਰੀ ਦੀਆਂ ਕਈ ਟਰੇਨਾਂ ਦੇ ਸਮੇਂ ਵਿਚ ਬਦਲਾਅ ਵੀ ਕੀਤਾ ਗਿਆ ਹੈ। ਪੱਛਮੀ ਰੇਲਵੇ ਨੇ ਦੱਸਿਆ ਕਿ ਚਰਚਗੇਟ-ਅੰਧੇਰੀ ਸਟੇਸ਼ਨਾਂ ਦਰਮਿਆਨ ਭਾਰੀ ਮੀਂਹ ਅਤੇ ਪਾਣੀ ਭਰ ਜਾਣ ਕਾਰਨ ਉੱਪ ਨਗਰੀ ਟਰੇਨ ਸੇਵਾਵਾਂ ਰੱਦ ਰਹੀਆਂ। ਮੁੰਬਈ ਦੀ ਜੀਵਨ ਰੇਖਾ ਆਖੀ ਜਾਣ ਵਾਲੀ ਉੱਪ ਨਗਰੀ ਟਰੇਨਾਂ ਕੋਵਿਡ-19 ਕਾਰਨ ਅਜੇ ਜ਼ਰੂਰੀ ਸੇਵਾਵਾਂ ’ਤੇ ਲੱਗੇ ਲੋਕਾਂ ਲਈ ਹੀ ਚਲਾਈਆਂ ਜਾ ਰਹੀਆਂ ਹਨ ਅਤੇ ਆਮ ਨਾਗਰਿਕਾਂ ਨੂੰ ਇਸ ਵਿਚ ਯਾਤਰਾ ਕਰਨ ਦੀ ਆਗਿਆ ਨਹੀਂ ਹੈ। ਭਾਰਤ ਮੌਸਮ ਵਿਗਿਆਨ ਮਹਿਕਮੇ ਨੇ ਬੁੱਧਵਾਰ ਯਾਨੀ ਕਿ ਅੱਜ ਦਿਨ ਵਿਚ ਮੁੰਬਈ ਅਤੇ ਠਾਣੇ ਵਿਚ ਭਾਰੀ ਮੀਂਹ ਦੇ ਅਨੁਮਾਨ ਨਾਲ ‘ਆਰੇਂਜ ਅਲਰਟ’ ਜਾਰੀ ਕੀਤਾ ਹੈ।


Tanu

Content Editor

Related News