ਮੁੰਬਈ ਦੇ ਨਾਮੀ ਸਕੂਲ ''ਚ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼, ਦੋਸ਼ੀ ਗ੍ਰਿਫਤਾਰ

Wednesday, Aug 09, 2017 - 02:20 AM (IST)

ਮੁੰਬਈ ਦੇ ਨਾਮੀ ਸਕੂਲ ''ਚ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼, ਦੋਸ਼ੀ ਗ੍ਰਿਫਤਾਰ

ਮੁੰਬਈ— ਮੁੰਬਈ ਦੇ ਨਾਮੀ ਇੰਟਰਨੈਸ਼ਨਲ ਸਕੂਲ 'ਚ ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਸ਼ਰਮਨਾਕ ਘਟਨਾ ਸਕੂਲ ਦੇ ਟਾਇਲਟ 'ਚ ਹੋਈ, ਜਿਸ ਤੋਂ ਬਾਅਦ ਮੁੰਬਈ ਪੁਲਸ ਨੇ ਸਕੂਲ 'ਚ ਕੰਮ ਕਰਨ ਵਾਲੇ ਇਕ ਚਪੜਾਸੀ ਨੂੰ ਗ੍ਰਿਫਤਾਰ ਕੀਤਾ ਹੈ।
ਮੁੰਬਈ ਦੇ ਮਾਲਾੜ ਇਲਾਕੇ 'ਚ ਇਕ ਚਪੜਾਸੀ ਨੇ ਚਾਰ ਸਾਲ ਦੀ ਬੱਚੀ ਨਾਲ ਸਕੂਲ ਦੇ ਟਾਇਲਟ 'ਚ ਬਲਾਤਕਾਰ ਕੀਤਾ। ਬੱਚੀ ਦੀ ਸਹਿਤ ਖਰਾਬ ਹੋਣ ਕਾਰਨ ਡਾਕਟਰਾਂ ਨੇ ਇਸ ਦੀ ਜਾਣਕਾਰੀ ਪੀੜਤ ਪਰਿਵਾਰ ਨੂੰ ਦਿੱਤੀ। ਜਿਸ ਤੋਂ ਬਾਅਦ ਪਰਿਵਾਰ ਵਲੋਂ ਪੁਲਸ ਸ਼ਿਕਾਇਤ ਕਰਨ 'ਤੇ ਦੋਸ਼ੀ ਨੂੰ ਬਲਾਤਕਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਬੱਚੀ ਨਾਲ ਇਸ ਹਰਕਤ ਦੀ ਜਾਣਕਾਰੀ ਤੋਂ ਬਾਅਦ ਹੋਰ ਸਕੂਲ ਦੇ ਬੱਚਿਆਂ ਦੇ ਪਰਿਵਾਰ ਵਾਲੇ ਵੀ ਸਕੂਲ ਪੁਹੰਚੇ ਅਤੇ ਦੋਸ਼ੀ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਮੁੰਬਈ ਪੁਲਸ ਨੇ ਭਰੋਸਾ ਦਿਲਾਉਂਦੇ ਹੋਏ ਕਿਹਾ ਹੈ ਕਿ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ।


Related News