ਸੁਸ਼ਾਂਤ ਡਰੱਗ ਕੁਨੈਕਸ਼ਨ ਦੀ ਜਾਂਚ ਕਰ ਰਹੀ NCB ਦੇ ਦਫ਼ਤਰ ’ਚ ਲੱਗੀ ਭਿਆਨਕ ਅੱਗ

Monday, Sep 21, 2020 - 02:39 PM (IST)

ਮੁੰਬਈ (ਬਿਊਰੋ) — ਮੁੰਬਈ ਦੇ ਬਾਲਾਰਡ ਪਿਯਰ ’ਚ ਸਥਿਤ ਅਕਸਚੇਂਜ ਬਿਲਡਿੰਗ ’ਚ ਅੱਗ ਲੱਗ ਗਈ ਹੈ। ਇਸ ਬਿਲਡਿੰਗ ’ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦਾ ਦਫ਼ਤਰ ਹੈ। ਮੌਕੇ ’ਤੇ ਦਮਕਲ ਵਿਭਾਗ ਦੀਆਂ ਗੱਡੀਆਂ ਰਵਾਨਾ ਹੋ ਗਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਇਸੇ ਦਫ਼ਤਰ ’ਚ ਬਾਲੀਵੁੱਡ ਅਦਾਕਾਰਾ ਸੁਸ਼ਾਂਤ ਸਿੰਘ ਰਾਜਪੂਤ ਕੇਸ ’ਚ ਡਰੱਗ ਐਂਗਲ (ਕੁਨੈਕਸ਼ਨ) ਦੀ ਜਾਂਚ ਚੱਲ ਰਹੀ ਸੀ। ਇਥੇ ਹੀ ਅਦਾਕਾਰਾ ਰੀਆ ਚੱਕਰਵਰਤੀ ਤੋਂ ਲੈ ਕੇ ਸਾਰੇ ਡਰੱਗ ਤਸਕਰ ਦੀ ਐੱਨ. ਸੀ. ਬੀ. ਅਫ਼ਸਰਾਂ ਨੇ ਪੁੱਛਗਿੱਛ ਕੀਤੀ ਸੀ। ਗਿ੍ਰਫ਼ਤਾਰੀ ਤੋਂ ਬਾਅਦ ਰੀਆ ਚੱਕਰਵਰਤੀ ਨੇ ਇੱਕ ਰਾਤ ਐੱਨ. ਸੀ. ਬੀ. ਦਫ਼ਤਰ ’ਚ ਕਟੀ ਸੀ।

ਰੀਆ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਗਿਆ ਭੇਜਿਆ
ਡਰੱਗ ਮਾਮਲੇ 'ਚ ਸਥਾਨਕ ਕੋਰਟ ਨੇ ਰੀਆ ਚੱਕਰਵਰਤੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਸੀ। ਰੀਆ ਚੱਕਰਵਰਤੀ ਨੂੰ 22 ਸਤੰਬਰ ਤੱਕ ਜੇਲ੍ਹ 'ਚ ਹੀ ਰਹਿਣਾ ਹੋਵੇਗਾ। ਇਸ ਤੋਂ ਪਹਿਲਾਂ ਰਿਆ ਦੇ ਵਕੀਲ ਨੇ ਕੋਰਟ 'ਚ ਅਗਰਿਮ ਜ਼ਮਾਨਤ ਦੀ ਅਰਜ਼ੀ ਦਰਜ ਕੀਤੀ ਸੀ, ਜਿਸ ਨੂੰ ਕੋਰਟ ਨੇ ਖਾਰਿਜ ਕਰ ਦਿੱਤਾ ਸੀ।

ਤਿੰਨ ਦਿਨਾਂ ਦੀ ਪੁੱਛਗਿਛ ਤੋਂ ਬਾਅਦ ਰੀਆ ਨੂੰ ਕੀਤਾ ਸੀ ਗ੍ਰਿਫ਼ਤਾਰ
ਦੱਸ ਦਈਏ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਅਦਾਕਾਰਾ ਰੀਆ ਚੱਕਰਵਰਤੀ ਨੂੰ ਉਨ੍ਹਾਂ ਦੇ ‘ਲਿਵ ਇਨ ਪਾਰਟਨਰ' ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਨਸ਼ੀਲੇ ਪਦਾਰਥਾਂ ਨਾਲ ਜੁੜੇ ਦੋਸ਼ਾਂ ਦੇ ਸਿਲਸਿਲੇ 'ਚ ਤਿੰਨ ਦਿਨਾਂ ਤੱਕ ਪੁੱਛਗਿਛ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਐੱਨ. ਸੀ. ਬੀ. ਦੇ ਡਿਪਟੀ ਡਾਇਰੈਕਟਰ ਕੇ. ਪੀ. ਐੱਸ. ਮਲਹੋਤਰਾ ਨੇ ਦੱਸਿਆ ਸੀ, ਰੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਤੁਰੰਤ ਬਾਅਦ ਮੈਡੀਕਲ ਜਾਂਚ ਅਤੇ ਕੋਵਿਡ-19 ਦੀ ਜਾਂਚ ਲਈ ਇੱਥੇ ਇੱਕ ਸਰਕਾਰੀ ਹਸਪਤਾਲ ਲਿਜਾਇਆ ਗਿਆ ਸੀ।


sunita

Content Editor

Related News