ਦੁੱਖਦ ਖ਼ਬਰ: ਪਾਣੀ ਨਾਲ ਭਰੀ ਲਿਫਟ ’ਚ ਫਸ ਕੇ ਦੋ ਚੌਕੀਦਾਰਾਂ ਦੀ ਮੌਤ

09/23/2020 6:44:41 PM

ਮੁੰਬਈ (ਭਾਸ਼ਾ)— ਮੱਧ ਮੁੰਬਈ ’ਚ ਬੁੱਧਵਾਰ ਸਵੇਰੇ ਇਕ ਭਵਨ ਦੇ ਅੰਡਰ ਗਰਾਊਂਡ ਫਲੋਰ ’ਚ ਪਾਣੀ ਨਾਲ ਭਰੀ ਲਿਫਟ ’ਚ ਫਸ ਕੇ ਦੋ ਚੌਕੀਦਾਰਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਘਟਨਾ ਅਗਰੀਪਾੜਾ ਇਲਾਕੇ ’ਚ ਕਾਲਾਪਾਣੀ ਜੰਕਸ਼ਨ ਦੇ ਨੇੜੇ ਇਕ ਉੱਚੀ ਇਮਾਰਤ ਨਥਾਨੀ ਰੈਜੀਡੈਂਟ ’ਚ ਵਾਪਰੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਚੌਕੀਦਾਰਾਂ- ਜ਼ਮੀਰ ਅਹਿਮਦ ਸੋਹਨ (32) ਅਤੇ ਸ਼ਹਜਾਦ ਮੁਹੰਮਦ ਸਿੱਦੀਕੀ ਮੇਮਨ (37) ਪਾਣੀ ਦੀ ਸਪਲਾਈ ਲਈ ਇਕ ਵਾਲਵ ਖੋਲ੍ਹਣ ਲਿਫਟ ਤੋਂ ਅੰਡਰ ਗਰਾਊਂਡ ਫਲੋਰ ’ਤੇ ਗਏ ਸਨ ਪਰ ਰਾਤ ਭਾਰ ਮੀਂਹ ਪੈਣ ਕਾਰਨ ਬੇਸਮੈਂਟ ’ਚ ਪਾਣੀ ਜਮ੍ਹਾਂ ਹੋ ਗਿਆ ਸੀ। ਜਿਵੇਂ ਹੀ ਲਿਫਟ ਖੁੱਲ੍ਹੀ, ਉਸ ’ਚ ਪਾਣੀ ਭਰ ਗਿਆ। 

ਅਧਿਕਾਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਦੋਵੇਂ ਬਾਹਰ ਨਿਕਲ ਸਕਦੇ, ਲਿਫਟ ਦਾ ਦਰਵਾਜ਼ਾ ਬੰਦ ਹੋ ਗਿਆ ਅਤੇ ਉਹ ਇਸ ਦੇ ਅੰਦਰ ਹੀ ਫਸੇ ਰਹਿ ਗਏ। ਉਨ੍ਹਾਂ ਨੇ ਵਾਸੀਆਂ ਨੂੰ ਚੌਕਸ ਰਹਿਣ ਲਈ ਅਲਾਰਮ ਬਟਨ ਦਬਾਇਆ, ਜਿਸ ਤੋਂ ਬਾਅਦ ਪੁਲਸ ਅਤੇ ਫਾਇਰ ਬਿ੍ਰਗੇਡ ਕਾਮਿਆਂ ਨੂੰ ਬੁਲਾਇਆ ਗਿਆ। ਅਧਿਕਾਰੀ ਨੇ ਕਿਹਾ ਕਿ ਲਿਫਟ ਦੇ ਉੱਪਰੀ ਹਿੱਸੇ ਨੂੰ ਕੱਟ ਕੇ ਦੋਹਾਂ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਸ਼ਾਇਦ ਡੁੱਬਣ ਕਾਰਨ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਨੇ ਕਿਹਾ ਕਿ ਮੌਤ ਦਾ ਸਟੀਕ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


Tanu

Content Editor

Related News