52 ਸਾਲਾ ਕਾਰੋਬਾਰੀ ਨੇ ''ਅਟਲ ਸੇਤੂ'' ਤੋਂ ਮਾਰੀ ਛਾਲ

Thursday, Oct 03, 2024 - 12:15 PM (IST)

ਮੁੰਬਈ- ਮੁੰਬਈ ਅਤੇ ਨਵੀ ਮੁੰਬਈ ਨੂੰ ਜੋੜਨ ਵਾਲੇ 'ਅਟਲ ਸੇਤੂ' ਤੋਂ ਛਾਲ ਮਾਰ ਕੇ 52 ਸਾਲਾ ਕਾਰੋਬਾਰੀ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਬੁੱਧਵਾਰ ਦੀ ਹੈ ਅਤੇ ਪਿਛਲੇ ਤਿੰਨ ਦਿਨਾਂ 'ਚ 'ਅਟਲ ਸੇਤੂ' 'ਤੇ ਖੁਦਕੁਸ਼ੀ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਕ ਬੈਂਕ ਕਰਮੀ ਨੇ ਵੀ 'ਅਟਲ ਸੇਤੂ' ਤੋਂ ਸਮੁੰਦਰ ਵਿਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ। 

ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਦੀ ਸਵੇਰ ਨੂੰ 'ਅਟਲ ਸੇਤੂ' ਤੋਂ ਛਾਲ ਮਾਰ ਕੇ ਕਾਰੋਬਾਰੀ ਫਿਲਿਪ ਸ਼ਾਹ ਨੇ ਆਪਣੀ ਜਾਨ ਦੇ ਦਿੱਤੀ। ਮੱਧ ਮੁੰਬਈ ਦੇ ਮਾਟੁੰਗਾ ਵਾਸੀ ਸ਼ਾਹ ਆਪਣੀ ਸੇਡਾਨ ਕਾਰ ਤੋਂ 'ਅਟਲ ਸੇਤੂ' ਪਹੁੰਚੇ ਅਤੇ ਇਕ ਥਾਂ 'ਤੇ ਕਾਰ ਨੂੰ ਖੜ੍ਹੀ ਕਰ ਕੇ ਸਮੁੰਦਰ 'ਚ ਛਾਲ ਮਾਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੁਲ ਦੇ ਸੀ. ਸੀ. ਟੀ. ਵੀ. ਕੰਟਰੋਲ ਰੂਮ ਦੇ ਕਰਮੀਆਂ ਨੇ ਉੱਥੇ ਇਕ ਕਾਰ ਖੜ੍ਹੀ ਵੇਖੀ, ਜਿਸ ਤੋਂ ਬਾਅਦ ਬਚਾਅ ਦਲ ਨੂੰ ਸੂਚਿਤ ਕੀਤਾ ਗਿਆ। ਕੰਟਰੋਲ ਰੂਮ ਦੇ ਕਰਮੀ ਉਸ ਥਾਂ 'ਤੇ ਪਹੁੰਚੇ, ਜਿੱਥੋਂ ਸ਼ਾਹ ਨੇ ਸਮੁੰਦਰ ਤੋਂ ਛਾਲ ਮਾਰੀ ਸੀ। ਤਲਾਸ਼ੀ ਮੁਹਿੰਮ ਦੌਰਾਨ ਉਨ੍ਹਾਂ ਨੂੰ ਲੱਭ ਲਿਆ ਗਿਆ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਉਸ ਦੇ ਆਧਾਰ ਕਾਰਡ ਤੋਂ ਕੀਤੀ ਗਈ, ਜੋ ਕਾਰ ਵਿਚੋਂ ਮਿਲਿਆ। ਸ਼ਾਹ ਪਿਛਲੇ ਕਾਫੀ ਸਮੇਂ ਤੋਂ ਤਣਾਅ ਵਿਚ ਸੀ। ਨਵੀ ਮੁੰਬਈ ਦੇ ਨਹਾਵਾ ਸ਼ੇਵਾ ਥਾਣੇ ਵਿਚ ਅਚਾਨਕ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਅਟਲ ਬਿਹਾਰੀ ਵਾਜਪਾਈ ਸੇਵੜੀ-ਨ੍ਹਾਵਾ ਸ਼ੇਵਾ ਅਟਲ ਸੇਤੂ' ਨੂੰ ਮੁੰਬਈ ਟ੍ਰਾਂਸ-ਹਾਰਬਰ ਲਿੰਕ (MTHL) ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਪੁਲ ਦੱਖਣੀ ਮੁੰਬਈ ਨੂੰ ਸੈਟੇਲਾਈਟ ਸ਼ਹਿਰ ਨਵੀਂ ਮੁੰਬਈ ਨਾਲ ਜੋੜਦਾ ਹੈ, ਜਿਸ ਦਾ ਉਦਘਾਟਨ ਇਸ ਸਾਲ ਜਨਵਰੀ 'ਚ ਕੀਤਾ ਗਿਆ ਸੀ। ਇਹ ਛੇ ਮਾਰਗੀ ਪੁਲ 21.8 ਕਿਲੋਮੀਟਰ ਲੰਬਾ ਹੈ ਅਤੇ ਇਸ ਨੂੰ ਦੇਸ਼ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ ਕਿਹਾ ਜਾਂਦਾ ਹੈ।


Tanu

Content Editor

Related News