ਭਾਰੀ ਬਾਰਿਸ਼ ਦੇ ਬਾਵਜੂਦ ਮੁੰਬਈ 'ਚ 1 ਜੁਲਾਈ ਤੋਂ ਪਾਣੀ ਦੀ ਸਪਲਾਈ 'ਚ ਹੋਵੇਗੀ 10 ਫੀਸਦੀ ਦੀ ਕਟੌਤੀ
Wednesday, Jun 28, 2023 - 02:45 PM (IST)
ਮੁੰਬਈ- ਜੁਲਾਈ 'ਚ ਮੁੰਬਈ ਵਾਸੀਆਂ ਨੂੰ 10 ਫੀਸਦੀ ਪਾਣੀ ਦੀ ਕਟੌਤੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਕੈਚਮੈਂਟ ਖੇਤਰ 'ਚ ਮਧਮ ਬਾਰਿਸ਼ ਹੋਈ ਹੈ। ਬੀ.ਐੱਮ.ਸੀ. ਮੁਖੀ ਆਈ.ਐੱਸ. ਚਹਲ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਹਾਈਡ੍ਰੋਲਿਕ ਵਿਭਾਗ ਦੁਆਰਾ ਪ੍ਰਸਤਾਵਿਤ 10 ਫੀਸਦੀ ਪਾਣੀ ਦੀ ਕਟੌਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿਡਕੋ ਬੁੱਧਵਾਰ ਤੋਂ ਆਪਣੇ ਸਪਲਾਈ ਖੇਤਰਾਂ 'ਚ 15 ਫੀਸਦੀ ਦੀ ਕਟੌਤੀ ਕਰੇਗਾ।
ਇਹ ਵੀ ਪੜ੍ਹੋ– ਬਾਰਿਸ਼ ਦਾ ਕਹਿਰ: ਸ਼ਿਮਲਾ 'ਚ ਥਾਂ-ਥਾਂ ਲੈਂਡਸਲਾਈਡ ਕਾਰਨ ਮਲਬੇ ਹੇਠਾਂ ਦੱਬੇ ਅੱਧਾ ਦਰਜਨ ਤੋਂ ਵੱਧ ਵਾਹਨ
ਮੰਗਲਵਾ ਸਵੇਰੇ, ਮੁੰਬਈ ਨੂੰ ਪਾਣੀ ਦੀ ਸਪਲਾਈ ਕਰਨ ਵਾਲੀਆਂ 7 ਝੀਲਾਂ 'ਚ ਰਿਜ਼ਰਵ ਪਾਣੀ ਨੂੰ ਛੱਡ ਕੇ ਇਕ ਸਾਲ ਲਈ ਲੋੜੀਂਦਾ 14 ਲੱਖ ਮਿਲੀਅਨ ਲੀਟਰ ਸਟਾਕ ਦਾ 6.97 ਫੀਸਦੀ ਪਾਣੀ ਸੀ। ਮੁੰਬਈ 'ਚ ਮੰਗਲਵਾਰ ਨੂੰ ਹਲਕੀ ਬਾਰਿਸ਼ ਹੋਈ। ਬੁੱਧਵਾਰ ਲਈ ਵੱਖ-ਵੱਖ ਸਥਾਨਾਂ 'ਤੇ ਭਾਰੀ ਬਾਰਿਸ਼ ਦਾ ਸੰਕੇਤ ਦਿੰਦੇ ਹੋਏ ਯੈਲੋ ਅਲਰਟ ਜਾਰੀ ਕਿਤਾ ਗਿਆ ਹੈ।
ਇਹ ਵੀ ਪੜ੍ਹੋ– ਘੱਗਰ ਨਦੀ 'ਚ ਕਾਰ ਸਣੇ ਰੁੜੀ ਔਰਤ, ਆਪਣੀ ਜਾਨ ਖ਼ਤਰੇ 'ਚ ਪਾ ਕੇ ਲੋਕਾਂ ਨੇ ਇੰਝ ਕੱਢਿਆ ਬਾਹਰ
ਓਰੇਂਜ ਅਲਰਟ ਵਿਚਕਾਰ ਸ਼ਹਿਰ 'ਚ ਹਲਕੀ, ਠਾਣੇ ਅਤੇ ਨਵੀਂ ਮੁੰਬਈ 'ਚ ਮਧੱਮ ਬਾਰਿਸ਼ ਹੋਈ
ਮੰਗਲਵਾਰ ਨੂੰ ਸ਼ਹਿਰ ਲਈ ਓਰੇਂਜ ਅਲਰਟ ਦੇ ਵਿਚਕਾਰ, ਆਈ.ਐੱਮ.ਡੀ. ਦੇ ਕੋਲਾਬਾ ਮੌਸਮ ਸਟੇਸ਼ਨ ਨੇ ਸ਼ਾਮ ਨੂੰ 5.30 ਵਜੇ ਖਤਮ ਹੋਣ ਵਾਲੀ 9 ਘੰਟਿਆਂ ਦੀ ਮਿਆਦ 'ਚ 11 ਮਿ.ਮੀ. ਦਰਜ ਕੀਤਾ, ਜਦਕਿ ਆਈ.ਐੱਮ.ਡੀ. ਸਾਂਤਾਕਰੂਜ਼ ਆਬਜ਼ਰਵੇਟਰੀ ਨੇ 31 ਮਿ.ਮੀ. ਦਰਜ ਕੀਤਾ। ਇਸੇ ਮਿਆਦ ਦੌਰਾਨ, ਨਵੀਂ ਮੁੰਬਈ 'ਚ 58 ਮਿ.ਮੀ. ਅਤੇ ਠਾਣੇ 'ਚ 70.4 ਮਿ.ਮੀ. ਬਾਰਿਸ਼ ਹੋਈ।
ਇਹ ਵੀ ਪੜ੍ਹੋ– ਲਵ ਜੇਹਾਦ ਦੀ ਸ਼ਿਕਾਰ ਹੋਈ ਮੁਟਿਆਰ, ਪ੍ਰੇਮੀ ਦੀ ਅਸਲੀਅਤ ਜਾਣ ਪੈਰਾਂ ਹੇਠੋ ਖ਼ਿਸਕੀ ਜ਼ਮੀਨ