ਮੁੰਬਈ ਧਮਾਕਿਆਂ ਦੇ ਦੋਸ਼ੀ ਯੂਸੁਫ ਮੇਮਨ ਦੀ ਹੋਈ ਮੌਤ

06/26/2020 6:28:09 PM

ਮੁੰਬਈ- ਸਾਲ 1993 'ਚ ਮੁੰਬਈ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ 'ਚ ਦੋਸ਼ੀ ਅਤੇ ਭਗੌੜਾ ਦੋਸ਼ੀ ਟਾਈਗਰ ਮੇਮਨ ਦੀ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਸਥਿਤ ਨਾਸਿਕ ਰੋਡ ਜੇਲ 'ਚ ਸ਼ੁੱਕਰਵਾਰ ਨੂੰ ਮੌਤ ਹੋ ਗਈ। ਜੇਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਲਗਾਇਆ ਜਾਣਾ ਬਾਕੀ ਹੈ ਅਤੇ ਉਸ ਦੀ ਲਾਸ਼ ਪੋਸਟਮਾਰਟਮ ਲਈ ਧੁਲੇ ਭੇਜੀ ਜਾਵੇਗੀ। ਨਾਸਿਕ ਦੇ ਪੁਲਸ ਕਮਿਸ਼ਨਰ ਵਿਸ਼ਵਾਸ ਨਾਂਗਰੇ ਪਾਟਿਲ ਨੇ ਯੂਸੁਫ ਮੇਮਨ ਦੀ ਮੌਤ ਦੀ ਪੁਸ਼ਟੀ ਕੀਤੀ। ਟਾਈਗਰ ਮੇਮਨ ਅਤੇ ਭਗੌੜਾ ਗੈਂਗਸਟਰ ਦਾਊਦ ਇਬਰਾਹਿਮ ਨੂੰ ਜਿੱਥੇ ਮੁੰਬਈ ਧਮਾਕਿਆਂ ਦਾ ਮਾਸਟਰਮਾਇੰਡ ਦੱਸਿਆ ਜਾਂਦਾ ਹੈ, ਉੱਥੇ ਹੀ ਯੂਸੁਫ 'ਤੇ ਮੁੰਬਈ 'ਚ ਅਲ ਹੁਸੈਨੀ ਬਿਲਡਿੰਗ ਸਥਿਤ ਆਪਣੇ ਫਲੈਟ ਅਤੇ ਗੈਰਾਜ਼ ਨੂੰ ਅੱਤਵਾਦੀ ਗਤੀਵਿਧੀਆਂ ਲਈ ਉਪਲੱਬਧ ਕਰਵਾਉਣ ਦਾ ਦੋਸ਼ ਸੀ।

ਵਿਸ਼ੇਸ਼ ਟਾਡਾ ਕੋਰਟ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਮਾਮਲੇ 'ਚ ਗ੍ਰਿਫਤਾਰ ਇਕ ਹੋਰ ਮੇਮਨ ਬੰਧੂ ਯਾਕੂਬ ਮੇਮਨ ਨੂੰ 2015 'ਚ ਫਾਂਸੀ ਦੇ ਦਿੱਤੀ ਗਈ ਸੀ। ਮੁੰਬਈ 'ਚ 12 ਮਾਰਚ 1993 ਨੂੰ ਹੋਏ ਧਮਾਕਿਆਂ 'ਚ ਘੱਟੋ-ਘੱਟ 250 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਹੋਰ ਜ਼ਖਮੀ ਹੋ ਗਏ ਸਨ।


DIsha

Content Editor

Related News