ਮੁੰਬਈ-ਅਹਿਮਦਾਬਾਦ ਸ਼ਤਾਬਦੀ 'ਚ ਯਾਤਰੀਆਂ ਨੂੰ ਦਿੱਤਾ ਗਿਆ ਖਰਾਬ ਖਾਣਾ

Tuesday, Jan 07, 2020 - 04:38 PM (IST)

ਮੁੰਬਈ-ਅਹਿਮਦਾਬਾਦ ਸ਼ਤਾਬਦੀ 'ਚ ਯਾਤਰੀਆਂ ਨੂੰ ਦਿੱਤਾ ਗਿਆ ਖਰਾਬ ਖਾਣਾ

ਮੁੰਬਈ— ਮੁੰਬਈ-ਅਹਿਮਦਾਬਾਦ ਸ਼ਤਾਬਦੀ ਐਕਸਪ੍ਰੈੱਸ ਟਰੇਨ 'ਚ ਮੰਗਲਵਾਰ ਸਵੇਰੇ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਟਰੇਨ 'ਤੇ ਯਾਤਰਾ ਕਰ ਰਹੇ ਲੋਕਾਂ ਦੇ ਉਸ ਸਮੇਂ ਹੋਸ਼ ਉੱਡ ਗਏ, ਜਦੋਂ ਉਨ੍ਹਾਂ ਨੂੰ ਸਵੇਰੇ ਨਾਸ਼ਤੇ 'ਚ ਐਕਸਪਾਇਰ ਹੋ ਚੁਕਿਆ ਬਰੈੱਡ ਅਤੇ ਬਟਰ ਮਿਲਿਆ। ਘਟਨਾ ਦੀ ਪੁਸ਼ਟੀ ਰੇਲਵੇ ਅਧਿਕਾਰੀਆਂ ਨੇ ਕੀਤੀ ਹੈ ਅਤੇ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਹੈ। ਕੁਝ ਦਿਨ ਪਹਿਲਾਂ ਵੀ ਖਾਣੇ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਸੀ।

ਕਈ ਯਾਤਰੀ ਕਰਨ ਲੱਗੇ ਉਲਟੀ
ਇਸ ਬਾਸੀ ਨਾਸ਼ਤੇ ਨੂੰ ਖਾ ਕੇ ਯਾਤਰੀਆਂ ਦੀ ਸਿਹਤ ਖਰਾਬ ਹੋਣ ਲੱਗੀ। ਇੱਥੇ ਤੱਕ ਕਿ ਕਈ ਯਾਤਰੀ ਉਲਟੀ ਕਰਨ ਲੱਗੇ। ਰੇਲਵੇ ਅਧਿਕਾਰੀਆਂ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ,''ਆਈ.ਆਰ.ਸੀ.ਟੀ.ਸੀ. ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਠੇਕੇਦਾਰ ਦਾ ਠੇਕਾ ਖਤਮ ਕਰਨ ਦਾ ਨੋਟਿਸ ਦੇ ਦਿੱਤਾ ਗਿਆ ਹੈ।'' ਸਿਹਤ ਖਰਾਬ ਹੋਣ ਤੋਂ ਬਾਅਦ ਸੂਰਤ ਸਟੇਸ਼ਨ 'ਤੇ ਡਾਕਟਰਾਂ ਨੇ ਯਾਤਰੀਆਂ ਦਾ ਇਲਾਜ ਕੀਤਾ।

ਬਰੈੱਡ 'ਤੇ ਲੱਗੀ ਹੋਈ ਸੀ ਉੱਲੀ
ਇਕ ਟਵਿੱਟਰ ਯੂਜ਼ਰ ਨੇ ਫੋਟੋ ਸ਼ੇਅਰ ਕੀਤੇ ਜਿਸ 'ਚ ਬਰੈੱਡ 'ਚ ਫੰਗਸ (ਉੱਲੀ) ਲੱਗਾ ਹੋਇਆ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਟਾਫ ਨੇ ਜਾਣਬੁੱਝ ਕੇ ਇਹ ਲਾਪਰਵਾਹੀ ਕੀਤੀ ਅਤੇ ਐਕਸਪਾਇਰ ਹੋ ਚੁਕਿਆ ਖਾਣਾ ਸਰਵ ਕੀਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਗਿਆ।


author

DIsha

Content Editor

Related News