ਮੁੰਬਈ: ਨੂਤਨ ਵਿਲਾ ਇਮਾਰਤ ''ਚ ਲੱਗੀ ਭਿਆਨਕ ਅੱਗ, ਇੱਕ ਮਹਿਲਾ ਦੀ ਮੌਤ

Friday, Sep 24, 2021 - 03:01 AM (IST)

ਨੈਸ਼ਨਲ ਡੈਸਕ : ਮੁੰਬਈ ਦੇ ਉਪਨਗਰ ਖਾਰ ਪੱਛਮੀ ਵਿੱਚ ਵੀਰਵਾਰ ਸ਼ਾਮ ਇੱਕ ਸੱਤ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਨਾਲ 40 ਸਾਲਾ ਇੱਕ ਮਹਿਲਾ ਦੀ ਮੌਤ ਹੋ ਗਈ, ਜਦੋਂ ਕਿ 10 ਸਾਲਾ ਕੁੜੀ ਸਮੇਤ ਦੋ ਹੋਰਾਂ ਨੂੰ ਬਚਾ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਾਮ ਕਰੀਬ ਸੱਤ ਵਜੇ ਨੂਤਨ ਵਿਲਾ ਇਮਾਰਤ ਵਿੱਚ ਅੱਗ ਲੱਗ ਗਈ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ 20 ਮਿੰਟ ਦੇ ਅੰਦਰ ਮੌਕੇ 'ਤੇ ਪਹੁੰਚ ਗਈਆਂ। ਉਨ੍ਹਾਂ ਦੱਸਿਆ ਕਿ ਅੱਠ ਫਾਇਰ ਬ੍ਰਿਗੇਡ ਗੱਡੀਆਂ ਅਤੇ 6 ਜੇਟੀ ਹੋਰ ਸਮੱਗਰੀਆਂ ਨਾਲ ਘਟਨਾ ਸਥਾਨ 'ਤੇ ਭੇਜੀਆਂ ਗਈਆਂ ਹਨ ਅਤੇ ਅੱਗ ਬੁਝਾਉਣ ਦਾ ਕੰਮ ਦੇਰ ਰਾਤ ਤੱਕ ਜਾਰੀ ਹੈ। ਅੱਗ ਦੀਆਂ ਲਪਟਾਂ ਉਸ ਡਕਟ ਵਿੱਚ ਫੈਲ ਗਈਆਂ ਜਿਸ ਰਾਹੀਂ ਇਮਾਰਤ ਦੀਆਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ।

ਇਹ ਵੀ ਪੜ੍ਹੋ - ਅਸਾਮ: ਕਬਜ਼ਾ ਹਟਾਉਣ ਗਈ ਪੁਲਸ ਅਤੇ ਲੋਕਾਂ ਵਿਚਾਲੇ ਹਿੰਸਕ ਝੜਪ, 2 ਦੀ ਮੌਤ ਅਤੇ ਕਈ ਜਖ਼ਮੀ

ਅਧਿਕਾਰੀ ਨੇ ਦੱਸਿਆ ਕਿ ਬਹੁਤ ਛੇਤੀ ਇਮਾਰਤ ਦੇ ਵੱਡੇ ਹਿੱਸੇ ਵਿੱਚ ਧੂਆਂ ਭਰ ਗਿਆ ਅਤੇ ਫਾਇਰ ਬ੍ਰਿਗੇਡ ਕਰਮੀਆਂ ਨੂੰ ਸਾਹ ਲੈਣ ਵਾਲੇ ਉਪਕਰਣਾਂ ਦੀ ਵਰਤੋਂ ਕਰਨੀ ਪਈ। ਉਨ੍ਹਾਂ ਨੇ ਸੰਗੀਤਾ ਠਾਕੁਰ (45) ਅਤੇ ਪਲਕ ਜਗਵਾਨੀ (10) ਨੂੰ ਬਚਾਇਆ ਪਰ ਉਸੇ ਕਮਰੇ ਵਿੱਚ ਫਸੀ ਹੇਮਾ ਜਗਵਾਨੀ (40) ਦਾ ਦਮ ਘੁਟਣ ਲੱਗਾ ਅਤੇ ਹਿੰਦੁਜਾ ਹਸਪਤਾਲ ਵਿੱਚ ਪੁੱਜਦੇ ਹੀ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਅੱਗ  ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News