ਪ੍ਰੇਮੀ ਨੂੰ ਲੱਭਦੇ ਹੋਏ ਮੁੰਬਈ ਦੀ ਬਿਊਟੀਸ਼ੀਅਨ ਪਹੁੰਚੀ ਆਜ਼ਮਗੜ੍ਹ, ਪੁਲਸ ਨੇ ਕਰਵਾਈ ਕੋਰਟ ਮੈਰਿਜ

Wednesday, Aug 25, 2021 - 05:56 PM (IST)

ਪ੍ਰੇਮੀ ਨੂੰ ਲੱਭਦੇ ਹੋਏ ਮੁੰਬਈ ਦੀ ਬਿਊਟੀਸ਼ੀਅਨ ਪਹੁੰਚੀ ਆਜ਼ਮਗੜ੍ਹ, ਪੁਲਸ ਨੇ ਕਰਵਾਈ ਕੋਰਟ ਮੈਰਿਜ

ਆਜ਼ਮਗੜ੍ਹ- ਉੱਤਰ ਪ੍ਰਦੇਸ਼ ਦੀ ਆਜ਼ਮਗੜ੍ਹ ਪੁਲਸ ਦੀ ਸਰਗਰਮੀ ਨਾਲ ਪਤੀ ਦੀ ਧੋਖਾਧੜੀ ਦੀ ਸ਼ਿਕਾਰ ਮੁੰਬਈ ਦੀ ਇਕ ਕੁੜੀ ਨੂੰ ਆਖ਼ਰਕਾਰ ਨਿਆਂ ਮਿਲਿਆ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸਰਾਏਮੀਰ ਥਾਣਾ ਖੇਤਰ ਦੇ ਫਰੀਦੁਨਪੁਰ ਪਿੰਡ ਵਾਸੀ ਆਕਾਸ਼ ਯਾਦਵ ਮੁੰਬਈ ’ਚ ਨੌਕਰੀ ਕਰਦਾ ਸੀ। ਉੱਥੇ ਉਸ ਨੂੰ ਕੋਲਾਬਾ ਦੀ ਰਹਿਣ ਵਾਲੀ ਬਿਊਟੀਸ਼ੀਅਨ ਨਾਲ ਪਿਆਰ ਹੋ ਗਿਆ। ਦੋਹਾਂ ਨੇ ਮੰਦਰ ’ਚ ਵਿਆਹ ਕਰਵਾ ਲਿਆ ਸੀ ਅਤੇ ਇਕ ਸਾਲ ਤੱਕ ਇਕੱਠੇ ਰਹੇ। ਇਸ ਦੌਰਾਨ ਉਹ ਕਈ ਜਗ੍ਹਾ ਨਾਲ ਘੁੰਮੇ ਫਿਰੇ, ਜਿਸ ਦੀਆਂ ਤਸਵੀਰਾਂ ਬਿਊਟੀਸ਼ੀਅਨ ਨੇ ਸੰਭਾਲ ਕੇ ਰੱਖ ਲਈਆਂ।

ਇਹ ਵੀ ਪੜ੍ਹੋ : ਹੈਰਾਨੀਜਨਕ : ਮ੍ਰਿਤਕ ਨੂੰ ਜਿਉਂਦਾ ਕਰਨ ਦੀ ਕੋਸ਼ਿਸ਼ ’ਚ ਕੀਤਾ ਅਨੋਖਾ ਕਾਰਾ

ਕੁੜੀ ਨੇ ਵਿਆਹ ਦੇ ਥੋੜ੍ਹੇ ਦਿਨਾਂ ਬਾਅਦ ਕੋਰਟ ਮੈਰਿਜ ਦੀ ਗੱਲ ਕੀਤੀ ਤਾਂ ਆਕਾਸ਼ ਨਿੱਜੀ ਸਮੱਸਿਆ ਦੱਸ ਕੇ ਕੁਝ ਦਿਨਾਂ ਲਈ ਪਿੰਡ ਆ ਗਿਆ ਅਤੇ ਫਿਰ ਵਾਪਸ ਨਹੀਂ ਆਇਆ। ਕੁਝ ਦਿਨਾਂ ਤੱਕ ਬਿਊਟੀਸ਼ੀਅਨ ਨਾਲ ਫ਼ੋਨ ’ਤੇ ਗੱਲ ਕਰਦਾ ਰਿਹਾ। ਬਾਅਦ ’ਚ ਆਕਾਸ਼ ਨੇ ਉਸ ਦਾ ਫ਼ੋਨ ਚੁੱਕਣਾ ਬੰਦ ਕਰ ਦਿੱਤਾ। ਬਿਊਟੀਸ਼ੀਅਨ ਰਾਧਿਕਾ ਪਤਾ ਲਗਾਉਂਦੇ ਹੋਏ ਉਸ ਦੇ ਪਿੰਡ ਆ ਗਈ। ਮਾਮਲਾ ਸਰਾਏਮੀਰ ਥਾਣੇ ਵੀ ਪਹੁੰਚਿਆ ਤਾਂ ਪੰਚਾਇਤ ਹੋਈ। ਪਹਿਲਾਂ ਤਾਂ ਆਕਾਸ਼ ਅਤੇ ਉਸ ਦੇ ਪਰਿਵਾਰ ਵਾਲੇ ਵਿਆਹ ਦੀ ਗੱਲ ਟਾਲਦੇ ਰਹੇ ਪਰ ਜਦੋਂ ਥਾਣਾ ਮੁਖੀ ਅਨਿਲ ਕੁਮਾਰ ਸਿੰਘ ਨੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਤਾਂ ਉਸ ਦੇ ਪਰਿਵਾਰ ਵਾਲੇ ਵਿਆਹ ਲਈ ਰਾਜੀ ਹੋ ਗਏ। ਸੋਮਵਾਰ ਨੂੰ ਆਕਾਸ਼ ਅਤੇ ਉਸ ਦੇ ਪਰਿਵਾਰ ਵਾਲੇ ਰਾਧਿਕਾ ਨਾਲ ਵਿਆਹ ਨੂੰ ਰਾਜੀ ਹੋ ਗਏ। ਇਸ ਤੋਂ ਬਾਅਦ ਮੰਗਲਵਾਰ ਨੂੰ ਦੋਹਾਂ ਦੀ ਜ਼ਿਲ੍ਹਾ ਹੈੱਡ ਕੁਆਰਟਰ ਸਥਿਤ ਅਦਾਲਤ ’ਚ ਕੋਰਟ ਮੈਰਿਜ ਵੀ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਸਾਬਕਾ ਫ਼ੌਜੀ ਨੇ ਨੂੰਹ ਸਮੇਤ 4 ਲੋਕਾਂ ਦਾ ਕੀਤਾ ਕਤਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News