ਮੁੰਬਈ: ਪਾਲਘਰ ਦੇ ਪਟਾਖਾ ਫੈਕਟਰੀ ''ਚ ਧਮਾਕਾ, 15 KM ਦੂਰ ਤੱਕ ਸੁਣਾਈ ਦਿੱਤੀ ਆਵਾਜ਼

06/17/2021 9:31:40 PM

ਮੁੰਬਈ - ਮੁੰਬਈ ਦੇ ਨਜ਼ਦੀਕ ਪਾਲਘਰ ਦੇ ਡਹਾਣੂ ਵਿੱਚ ਵੀਰਵਾਰ ਨੂੰ ਇੱਕ ਫੈਕਟਰੀ ਵਿੱਚ ਧਮਾਕੇ ਦੀ ਖ਼ਬਰ ਹੈ। ਇਹ ਧਮਾਕਾ ਇੰਨਾ ਤੇਜ਼ ਸੀ ਕਿ ਉਸ ਦੀ ਗੂੰਜ 15 ਤੋਂ 20 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਪਟਾਖਾ ਬਣਾਉਣ ਵਾਲੀ ਕੰਪਨੀ ਵਿੱਚ ਧਮਾਕਾ ਹੋਇਆ ਹੈ। ਧਮਾਕੇ ਤੋਂ ਬਾਅਦ ਅੱਗ ਲੱਗਣ ਦੀ ਵੀ ਖ਼ਬਰ ਹੈ। ਹਾਦਸੇ ਵਿੱਚ ਹੁਣ ਤੱਕ 10 ਲੋਕ ਜ਼ਖ਼ਮੀ ਹੋਏ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਹਾਦਸੇ ਵਿੱਚ ਹੁਣ ਤੱਕ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ।

ਜਾਣਕਾਰੀ ਮੁਤਾਬਕ ਡਹਾਣੂ ਤਹਿਸੀਲ ਵਿੱਚ ਵਿਸ਼ਾਲ ਫਾਇਰ ਵਰਕਸ ਨਾਮ ਦੀ ਪਟਾਖਾ ਕੰਪਨੀ ਵਿੱਚ ਅੱਗ ਲੱਗਣ ਨਾਲ ਉੱਥੇ ਧਮਾਕਾ ਹੋਣਾ ਸ਼ੁਰੂ ਹੋ ਗਿਆ। ਜਿਸ ਵਿਚੋਂ ਇੱਕ ਧਮਾਕਾ ਇੰਨਾ ਜ਼ੋਰ ਦਾ ਸੀ ਕਿ ਤਕਰੀਬਨ 20 ਕਿਲੋਮੀਟਰ ਦੂਰ ਤੱਕ ਉਸਦੀ ਆਵਾਜ਼ ਪਹੁੰਚੀ। 

ਅਚਾਨਕ ਹੋਏ ਇਸ ਧਮਾਕੇ ਨਾਲ ਇਲਾਕੇ ਵਿੱਚ ਹਲਚਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਪਟਾਖਾ ਫੈਕਟਰੀ ਹਾਈਵੇਅ ਤੋਂ ਕਰੀਬ 15 ਕਿਲੋਮੀਟਰ ਦੂਰ ਜੰਗਲ ਵਿੱਚ ਬਣੀ ਹੋਈ ਹੈ। ਜਾਣਕਾਰੀ ਆ ਰਹੀ ਹੈ ਕਿ ਹਾਦਸੇ ਵਿੱਚ 10 ਲੋਕ ਅੱਗ ਵਿੱਚ ਝੁਲਸ ਕੇ ਜ਼ਖਮੀ ਹੋ ਗਏ ਹਨ। ਜਿਸ ਵਿਚੋਂ ਇੱਕ ਵਿਅਕਤੀ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਾਤਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਹੁਣ ਤੱਕ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆ ਪਹੁੰਚ ਚੁੱਕੀਆਂ ਹਨ। ਜੋ ਕਿ ਸ਼ੁਰੂਆਤੀ ਸਮੇਂ 'ਤੇ ਇੱਕ ਸੀ। ਅੱਗ ਵਧਣ ਦੀ ਵਜ੍ਹਾ ਨਾਲ ਇੱਥੇ ਫਾਇਰ ਬ੍ਰਿਗੇਡ ਗੱਡੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ। ਰਾਹਤ ਕੰਮ ਚੱਲ ਰਿਹਾ ਹੈ। ਅੱਗ 'ਤੇ ਕਾਬੂ ਪਾਉਣ ਲਈ ਹਰ ਸੰਭਵ ਕੋਸ਼ਿਸ਼ ਜਾਰੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News