ਮੁੰਬਈ : ਕੋਰੋਨਾ ਪੀੜਤ ਮਰੀਜ਼ ਨੇ ਹਸਪਤਾਲ ''ਚ ਲਗਾ ਲਈ ਫ਼ਾਂਸੀ

05/10/2020 1:49:47 AM

ਮਹਾਰਾਸ਼ਟਰ - ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਲੋਕਾਂ ਦੇ ਮਨ 'ਚ ਵੀ ਦਹਿਸ਼ਤ ਦਾ ਮਾਹੌਲ ਬਣਦਾ ਹੋਇਆ ਵਿਖਾਈ ਦੇ ਰਿਹਾ ਹੈ। ਇਸ 'ਚ ਇੱਕ ਕੋਰੋਨਾ ਵਾਇਰਸ ਦੇ ਮਰੀਜ਼ ਨੇ ਮਹਾਰਾਸ਼ਟਰ 'ਚ ਹਸਪਤਾਲ 'ਚ ਆਤਮ ਹੱਤਿਆ ਕਰ ਲਈ।
ਘਟਨਾ ਮਹਾਰਾਸ਼ਟਰ ਦੇ ਮੁੰਬਈ ਤੋਂ ਸਾਹਮਣੇ ਆਈ ਹੈ। ਜਿੱਥੇ ਮਰੋਲ ਦੇ ਸੈਵਨ ਹਿਲਸ ਹਸਪਤਾਲ 'ਚ 60 ਸਾਲ ਦਾ ਕੋਵਿਡ-19 ਪਾਜ਼ੇਟਿਵ ਮਰੀਜ਼ ਨੇ ਸ਼ਨੀਵਾਰ ਨੂੰ ਆਤਮ ਹੱਤਿਆ ਕਰ ਲਈ। ਮ੍ਰਿਤਕ ਨੇ ਆਪਣਾ ਪਜਾਮਾ ਹਸਪਤਾਲ ਦੀ 9ਵੀਂ ਮੰਜਿਲ ਦੀ ਛੱਤ 'ਤੇ ਇੱਕ ਸਟੀਲ ਐਂਗਲ ਨਾਲ ਬੰਨ੍ਹ ਕੇ ਖੁਦਕੁਸ਼ੀ ਕਰ ਲਈ।
ਘਟਨਾ ਦੇ ਬਾਅਦ ਮਰੀਜ਼ ਦੀ ਜਾਂਚ ਕੀਤੀ ਗਈ। ਬਾਅਦ 'ਚ ਹਸਪਤਾਲ ਦੇ ਜ਼ਰੀਏ ਕੋਰੋਨਾ ਮਰੀਜ਼ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮਰੀਜ਼ ਮੁੰਬਈ  ਦੇ ਵਿਕਰੋਲੀ ਇਲਾਕੇ ਦਾ ਨਿਵਾਸੀ ਸੀ। ਉਥੇ ਹੀ ਹਾਲ ਹੀ 'ਚ ਮਰੀਜ਼ ਕੋਰੋਨਾ ਪੀੜਤ ਪਾਇਆ ਗਿਆ ਸੀ। ਜਿਸ ਦੇ ਬਾਅਦ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।
ਦੱਸ ਦਈਏ ਕਿ ਮਹਾਰਾਸ਼ਟਰ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਦੇਖਿਆ ਜਾ ਰਿਹਾ ਹੈ। ਮਹਾਰਾਸ਼ਟਰ 'ਚ ਹੁਣ ਤੱਕ 20228 ਕੋਰੋਨਾ ਵਾਇਰਸ ਤੋਂ ਪੀੜਤ ਮਰੀਜਾਂ ਦੀ ਪੁਸ਼ਟੀ ਹੋ ਚੁੱਕੀ ਹੈ। ਉਥੇ ਹੀ ਸੂਬੇ 'ਚ ਹੁਣ ਤੱਕ 779 ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 3800 ਕੋਰੋਨਾ ਵਾਇਰਸ  ਦੇ ਮਰੀਜ਼ ਹੁਣ ਠੀਕ ਹੋ ਚੁੱਕੇ ਹਨ।


Inder Prajapati

Content Editor

Related News