ਦਿਲ-ਦਹਿਲਾ ਦੇਣ ਵਾਲਾ ਮੰਜਰ, ਮੁੰਬਈ ਦੀ 4 ਮੰਜ਼ਲਾਂ ਇਮਾਰਤ ਡਿੱਗਣ ਨਾਲ 17 ਦੀ ਮੌਤ

Wednesday, Jul 26, 2017 - 11:30 AM (IST)

ਮੁੰਬਈ— ਮੁੰਬਈ ਦੇ ਘਾਟਕੋਪਰ 'ਚ 4 ਮੰਜ਼ਲਾਂ ਇਮਾਰਤ ਡਿੱਗ ਜਾਣ ਨਾਲ 17 ਲੋਕਾਂ ਦੀ ਮੌਤ ਹੋ ਗਈ। ਬ੍ਰਹਨਮੁੰਬਈ ਮਹਾਨਗਰਪਾਲਿਕਾ ਦੇ ਆਫਤ ਪ੍ਰਬੰਧਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਾਡਾ ਬਚਾਅ ਦਲ, ਫਾਇਰ ਬਿਗ੍ਰੇਡ ਦਲ ਅਤੇ ਐਨ.ਡੀ.ਆਰ.ਐਫ ਜਵਾਨਾਂ ਨਾਲ ਮਿਲ ਕੇ ਮਲਬੇ ਤੋਂ ਹੁਣ ਤੱਕ 28 ਲੋਕਾਂ ਨੂੰ ਨਿਕਾਲ ਚੁੱਕਿਆ ਹੈ, ਜਿਨ੍ਹਾਂ 'ਚੋਂ 17 ਮ੍ਰਿਤਕ ਘੋਸ਼ਿਤ ਕੀਤੇ ਜਾ ਚੁੱਕੇ ਹਨ ਅਤੇ 11 ਹੋਰ ਜ਼ਖਮੀਆਂ ਨੂੰ ਕੋਲ ਦੇ ਸ਼ਾਂਤੀਨਿਕੇਤਨ ਅਤੇ ਰਾਜਾਵੜੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। 

PunjabKesari
ਅਧਿਕਾਰੀ ਨੇ ਦੱਸਿਆ ਕਿ ਉਪਨਗਰ ਘਾਟਕੋਪਰ 'ਚ ਚਾਰ ਮੰਜ਼ਿਲਾਂ ਇਕ ਇਮਾਰਤ ਦੇ ਮਲਬੇ 'ਚੋਂ ਕੱਲ ਰਾਤੀ 5 ਲਾਸ਼ਾਂ ਮਿਲੀਆਂ। ਇਸ ਦੌਰਾਨ 2 ਫਾਇਰ ਬਿਗ੍ਰੇਡ ਕਰਮਚਾਰੀ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਤਲਾਸ਼ ਅਤੇ ਬਚਾਅ ਅਭਿਆਨ ਜਾਰੀ ਹੈ। 

PunjabKesari
ਸਿੱਧੀ-ਸਾਈ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਦੇ ਵਾਸੀਆਂ ਮੁਤਾਬਕ ਭੂ-ਤੱਲ 'ਤੇ ਸਥਿਤ ਨਰਸਿੰਗ ਹੋਮ 'ਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਇਮਾਰਤ ਦੇ ਖੰਭੇ ਕਮਜ਼ੋਰ ਹੋ ਗਏ ਅਤੇ ਇਮਾਰਤ ਡਿੱਗ ਗਈ। ਇਹ ਨਰਸਿੰਗ ਹੋਮ ਕਥਿਤ ਤੌਰ 'ਤੇ ਸ਼ਿਵਸੈਨਾ ਦੇ ਇਕ ਸਥਾਨਕ ਨੇਤਾ ਦੀ ਹੈ। ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 

PunjabKesari
ਘਟਨਾ ਸਥਾਨ ਦਾ ਦੌਰਾਨ ਕਰਨ ਆਏ ਭਾਜਪਾ ਸੰਸਦ ਕਿਰੀਟ ਸੋਮੈਯਾ ਨੇ ਕਿਹਾ ਕਿ ਉਹ ਪ੍ਰਭਾਵਿਤ ਅਤੇ ਪੀੜਿਤ ਲੋਕਾਂ ਲਈ ਜਲਦੀ ਤੋਂ ਜਲਦੀ ਰਾਹਤ ਅਤੇ ਮੁੜ ਘਰ ਮੁਹੱਈਆਂ ਕਰਵਾਉਣਗੇ। ਮਹਾਰਾਸ਼ਟਰ ਦੇ ਮੁੱਖਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਕੱਲ ਰਾਤੀ ਨੁਕਸਾਨੀ ਗਈ ਇਮਾਰਤ ਦਾ ਦੌਰਾ ਕੀਤਾ ਅਤੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 15 ਦਿਨ ਦੇ ਅੰਦਰ ਰਿਪੋਰਟ ਦਾਇਰ ਕਰਨ ਦਾ ਆਦੇਸ਼ ਦਿੱਤਾ ਹੈ।

PunjabKesari


Related News