ਮੁੰਬਈ: ਤੇਜ਼ ਰਫਤਾਰ ਕਾਰ ਨੇ ਲੋਕਾਂ ਨੂੰ ਦਰੜਿਆ, 4 ਦੀ ਮੌਤ

9/1/2020 3:21:15 AM

ਮੁੰਬਈ : ਇੱਕ ਤੇਜ਼ ਰਫ਼ਤਾਰ ਨਾਲ ਆਉਂਦੀ ਹੋਈ ਬੇਕਾਬੂ ਕਾਰ ਦੱਖਣੀ ਮੁੰਬਈ ਦੇ ਭੀੜ ਵਾਲੇ ਕਰਾਫੋਰਡ ਬਾਜ਼ਾਰ 'ਚ ਵੜ ਗਈ। ਇਸ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਲੋਕ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਜੇ.ਜੇ. ਹਸ‍ਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਮੌਕੇ 'ਤੇ ਪੁਲਸ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਨੁਕਸਾਨ ਬਾਰੇ ਅਜੇ ਕੋਈ ਪੁਖ‍ਤਾ ਜਾਣਕਾਰੀ ਨਹੀਂ ਮਿਲ ਸਕੀ ਹੈ।


Inder Prajapati

Content Editor Inder Prajapati