ਦਿੱਲੀ ਜਿਊਲਰੀ ਡਕੈਤੀ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਗਠਿਤ, 25 ਕਰੋੜ ਦੇ ਗਹਿਣੇ ਲੁੱਟ ਚੋਰ ਹੋਏ ਫ਼ਰਾਰ

09/27/2023 3:18:12 PM

ਨਵੀਂ ਦਿੱਲੀ- ਦੱਖਣੀ ਦਿੱਲੀ ਵਿਚ ਇਕ ਗਹਿਣਿਆਂ ਦੀ ਦੁਕਾਨ 'ਚ ਹੋਈ ਚੋਰੀ ਦੀ ਜਾਂਚ ਲਈ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਮੰਗਲਵਾਰ ਨੂੰ 3 ਅਣਪਛਾਤੇ ਲੋਕਾਂ ਨੇ ਭੋਗਲ ਇਲਾਕੇ ਵਿਚ ਜਿਊਲਰੀ ਦੇ ਸ਼ੋਅਰੂਮ ਵਿਚੋਂ 25 ਕਰੋੜ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਚੋਰਾਂ ਨੇ ਸਟਰਾਂਗ ਰੂਮ ਦੀ ਕੰਧ 'ਚ ਛੇਕ ਕਰ ਕੇ ਗਹਿਣੇ ਚੋਰੀ ਕੀਤੇ ਸਨ। ਇਹ ਰਾਸ਼ਟਰੀ ਰਾਜਧਾਨੀ ਵਿਚ ਹਾਲ ਹੀ ਦੇ ਸਮੇਂ ਵਿਚ ਹੋਈ ਚੋਰੀ ਦੀ ਸਭ ਤੋਂ ਵੱਡੀ ਘਟਨਾ ਹੈ। 

ਇਹ ਵੀ ਪੜ੍ਹੋ-  ਦਿੱਲੀ 'ਚ ਸਨਸਨੀਖੇਜ਼ ਵਾਰਦਾਤ: ਸ਼ੋਅਰੂਮ 'ਚ ਸੰਨ੍ਹ ਲਾ ਕੇ ਚੋਰਾਂ ਨੇ ਲੁੱਟੀ 25 ਕਰੋੜ ਦੀ ਜਿਊਲਰੀ

ਦਿੱਲੀ ਪੁਲਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਗਠਿਤ ਟੀਮਾਂ ਨਾਲ ਬੈਠਕਾਂ ਕਰ ਰਹੇ ਹਾਂ। ਅਸੀਂ ਉਨ੍ਹਾਂ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਦਾ ਨਿਰਦੇਸ਼ ਦਿੱਤਾ ਹੈ। ਇਹ ਟੀਮਾਂ ਸੀਨੀਅਰ ਪੁਲਸ ਅਧਿਕਾਰੀਆਂ ਦੇ ਮਾਰਗਦਰਸ਼ਨ ਵਿਚ ਕੰਮ ਕਰਨਗੀਆਂ। ਅਸੀਂ ਘਟਨਾ ਨਾਲ ਜੁੜੇ ਮਹੱਤਵਪੂਰਨ ਸੁਰਾਗ ਲਈ ਇਲਾਕੇ ਵਿਚ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰੇ ਦੇ ਫੁਟੇਜ਼ ਦੀ ਜਾਂਚ ਕਰ ਰਹੇ ਹਾਂ। ਅਧਿਕਾਰੀ ਨੇ ਕਿਹਾ ਕਿ ਸਾਰੀਆਂ ਟੀਮਾਂ ਹਰ ਪਹਿਲੂ ਤੋਂ ਜਾਂਚ ਕਰ ਰਹੀਆਂ ਹਨ ਅਤੇ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਹੋਣ ਦਾ ਖ਼ਦਸ਼ਾ ਹੈ। ਦਰਅਸਲ ਜਿਸ ਸ਼ੋਅਰੂਮ ਵਿਚ ਚੋਰੀ ਹੋਈ ਉਸ ਦਾ ਨਾਂ ਉਮਰਾਵ ਜਿਊਲਰਜ਼ ਹੈ, ਜੋ ਕਿ ਸੋਮਵਾਰ ਨੂੰ ਬੰਦ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸ਼ੋਅਰੂਮ 'ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਸਨ ਪਰ ਐਤਵਾਰ ਅੱਧੀ ਰਾਤ ਨੂੰ ਉਹ ਖਰਾਬ ਹੋ ਗਏ। 

ਇਹ ਵੀ ਪੜ੍ਹੋ- ਅੱਤਵਾਦੀ-ਗੈਂਗਸਟਰ ਗਠਜੋੜ: NIA ਵੱਲੋਂ ਪੰਜਾਬ ਸਣੇ 6 ਸੂਬਿਆਂ 'ਚ ਛਾਪੇਮਾਰੀ, ਹਿਰਾਸਤ 'ਚ ਅਰਸ਼ ਡੱਲਾ ਦਾ ਸਾਥੀ

ਪੁਲਸ ਅਧਿਕਾਰੀ ਨੇ ਕਿਹਾ ਕਿ ਸ਼ੋਅਰੂਮ ਦੇ ਮਾਲਕ ਨੇ ਐਤਵਾਰ ਰਾਤ ਕਰੀਬ 8 ਵਜੇ ਸ਼ੋਅਰੂਮ ਬੰਦ ਕੀਤਾ ਅਤੇ ਮੰਗਲਵਾਰ ਸਵੇਰੇ 10.30 ਵਜੇ ਖੋਲ੍ਹਿਆ, ਉਦੋਂ ਉਸ ਨੂੰ ਘਟਨਾ ਦੀ ਜਾਣਕਾਰੀ ਮਿਲੀ। ਸ਼ੋਅਰੂਮ ਦੀ ਹੇਠਲੀ ਮੰਜ਼ਿਲ 'ਤੇ ਇਕ ਤਿਜੋਰੀ ਹੈ, ਜਿਸ ਵਿਚ ਇਕ ਭਾਰੀ ਧਾਤੂ ਦਾ ਦਰਵਾਜ਼ਾ ਹੈ ਅਤੇ ਤਿੰਨੋਂ ਪਾਸੇ ਕੰਧਾਂ ਹਨ। ਗਾਹਕਾਂ ਨਾਲ ਲੈਣ-ਦੇਣ ਸ਼ੋਅਰੂਮ ਦੀ ਹੇਠਲੀ ਮੰਜ਼ਿਲ 'ਤੇ ਹੁੰਦਾ ਹੈ, ਜਦਕਿ ਇਸ ਦੀਆਂ ਉੱਪਰਲੀਆਂ ਤਿੰਨ ਮੰਜ਼ਿਲਾਂ ਦੀ ਵਰਤੋਂ ਭੰਡਾਰਣ ਅਤੇ ਗਹਿਣਿਆਂ ਨਾਲ ਸਬੰਧਤ ਹੋਰ ਕੰਮਾਂ ਲਈ ਕੀਤਾ ਜਾਂਦਾ ਹੈ। ਸ਼ੋਅਰੂਮ ਦੇ ਮਾਲਕ ਨੇ ਜਦੋਂ ਸ਼ੋਅਰੂਮ ਖੋਲ੍ਹਿਆ ਤਾਂ ਉਸ ਨੇ ਵੇਖਿਆ ਕਿ ਤਿਜੋਰੀ ਵਾਲੇ ਕਮਰੇ ਵਿਚ ਸੀਮੈਂਟ ਦੀ ਕੰਧ ਨੁਕਸਾਨੀ ਗਈ ਹੈ। ਚੋਰਾਂ ਨੇ ਕੰਧ ਦੇ ਇਕ ਪਾਸੇ ਲੱਗਭਗ ਇਕ ਤੋਂ ਡੇਢ ਫੁੱਟ ਦਾ ਛੇਕ ਕੀਤਾ ਹੋਇਆ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Tanu

Content Editor

Related News