ਸਰਕਾਰ ਦੱਸੇ ਕਿ ਕਿਵੇਂ ਸਰਹੱਦ ''ਤੇ ਸ਼ਹੀਦ ਹੋ ਰਹੇ ਹਨ ਜਵਾਨ : ਮੁਲਾਇਮ

Wednesday, Jan 03, 2018 - 03:54 PM (IST)

ਸਰਕਾਰ ਦੱਸੇ ਕਿ ਕਿਵੇਂ ਸਰਹੱਦ ''ਤੇ ਸ਼ਹੀਦ ਹੋ ਰਹੇ ਹਨ ਜਵਾਨ : ਮੁਲਾਇਮ

ਲਖਨਊ— ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਸਾਬਕਾ ਰੱਖਿਆ ਮੰਤਰੀ ਮੁਲਾਇਮ ਸਿੰਘ ਯਾਦਵ ਨੇ ਸਰਹੱਦਾਂ 'ਤੇ ਵੱਡੀ ਗਿਣਤੀ 'ਚ ਜਵਾਨਾਂ ਦੇ ਸ਼ਹੀਦ ਹੋਣ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਇਸ ਦੀ ਵਜ੍ਹਾ ਦੇਸ਼ ਨੂੰ ਦੱਸਣੀ ਚਾਹੀਦੀ। ਯਾਦਵ ਨੇ ਲੋਕਸਭਾ 'ਚ ਪ੍ਰਸ਼ਨਕਾਲ ਖਤਮ ਹੋਣ ਤੋਂ ਬਾਅਦ ਇਹ ਮਾਮਲਾ ਚੁੱਕਿਆ ਅਤੇ ਕਿਹਾ ਕਿ  ਜੰਮੂ-ਕਸ਼ਮੀਰ ਤੋਂ ਲੈ ਕੇ ਸਰਹੱਦਾਂ 'ਤੇ ਲਗਾਤਾਰ ਜਵਾਨ ਸ਼ਹੀਦ ਹੋ ਰਹੇ ਹਨ। ਭਾਰਤ ਦੀ ਫੌਜ ਦੁਨੀਆ ਦੀ ਸਭ ਤੋਂ ਬਹਾਦੁਰ ਫੌਜ ਹੈ, ਜਵਾਨ ਲਗਾਤਾਰ ਸ਼ਹੀਦ ਹੋ ਰਹੇ ਨ। ਜਦੋਂ ਦੇਸ਼ ਦੇ ਰੱਖਿਆ ਮੰਤਰੀ ਸਨ ਤਾਂ ਦੁਸ਼ਮਣਾਂ ਨੂੰ ਫੌਜ ਨੇ ਕਰਾਰਾ ਜਵਾਬ ਦਿੱਤਾ ਸੀ। ਇਸ ਲਈ ਉਨ੍ਹਾਂ ਨੂੰ ਸਦਨ 'ਚ ਵਧਾਈ ਦਿੱਤੀ ਗਈ ਸੀ।
ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸੂਚਨਾ ਅਨੁਸਾਰ ਫੌਜ ਨੇ ਪੂਰੀ ਖੁੱਲ ਨਹੀਂ ਦਿੱਤੀ ਸੀ ਇਸ ਦੀ ਵਜਾ ਨਾਲ ਫੌਜ ਮੁਸ਼ਕਿਲ 'ਚ ਸੀ। ਫੌਜ ਨੂੰ ਦੁਸ਼ਮਣ ਨੂੰ ਖਤਮ ਕਰਨ ਪੂਰੀ ਖੁੱਲ ਦਿੱਤੀ ਹੁੰਦੀ ਤਾਂ ਜਵਾਨਾਂ ਨੂੰ ਲਗਾਤਾਰ ਸ਼ਹੀਦ ਨਹੀਂ ਹੋਣਾ ਪੈਂਦਾ। ਯਾਦਵ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਕਿਵੇਂ ਜਵਾਨ ਸੀਮਾ 'ਤੇ ਲਗਾਤਾਰ ਸ਼ਹੀਦ ਹੋ ਰਹੇ ਹਨ।


Related News