ਪਾਕਿ ਘੱਟ ਗਿਣਤੀਆਂ ''ਤੇ ਅਤਿਆਚਾਰ ਕਰਨ ਵਾਲਾ ਦੇਸ਼ : ਨਕਵੀ

Sunday, Dec 23, 2018 - 05:33 PM (IST)

ਪਾਕਿ ਘੱਟ ਗਿਣਤੀਆਂ ''ਤੇ ਅਤਿਆਚਾਰ ਕਰਨ ਵਾਲਾ ਦੇਸ਼ : ਨਕਵੀ

ਨਵੀਂ ਦਿੱਲੀ— ਭਾਜਪਾ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭਾਰਤ 'ਚ ਘੱਟ ਗਿਣਤੀਆਂ ਨਾਲ ਹੋਣ ਵਾਲੇ ਰਵੱਈਏ 'ਤੇ ਕੀਤੀ ਗਈ ਟਿੱਪਣੀ 'ਤੇ ਹਮਲਾ ਬੋਲਦਿਆਂ ਐਤਵਾਰ  ਨੂੰ ਕਿਹਾ ਕਿ ਪਾਕਿਸਤਾਨ ਘੱਟ ਗਿਣਤੀਆਂ 'ਤੇ ਅਤਿਆਚਾਰ ਕਰਨ ਵਾਲਾ ਦੇਸ਼ ਹੈ।

ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਇਮਰਾਨ ਖਾਨ ਦੀ ਟਿੱਪਣੀ ਨੂੰ '100 ਚੂਹੇ ਖਾ ਕੇ ਬਿੱਲੀ ਚੱਲੀ ਹਜ ਨੂੰ' ਕਰਾਰ ਦਿੱਤਾ। ਪਾਕਿਸਤਾਨ ਦੀ ਤਿੱਖੇ ਸ਼ਬਦਾਂ 'ਚ ਆਲੋਚਨਾ ਕਰਦਿਆਂ ਭਾਜਪਾ ਆਗੂ ਨਕਵੀ ਨੇ ਕਿਹਾ ਕਿ 1947 'ਚ ਦੇਸ਼ ਦੇ ਹੋਂਦ 'ਚ ਆਉਣ ਪਿੱਛੋਂ ਹਿੰਦੂਆਂ, ਸਿੱਖਾਂ ਅਤੇ ਈਸਾਈਆਂ ਵਰਗੇ ਘੱਟ ਗਿਣਤੀ ਲੋਕਾਂ ਦੀ ਆਬਾਦੀ 'ਚ ਲਗਭਗ 90 ਫੀਸਦੀ ਦੀ ਗਿਰਾਵਟ ਆਈ ਹੈ ਕਿਉਂਕਿ ਇਸਲਾਮੀ ਕੱਟੜਪਥੀਆਂ ਨੇ ਸਰਕਾਰ ਨਾਲ ਮਿਲੀਭਗਤ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ 'ਚ ਜਿਥੇ ਘੱਟ ਗਿਣਤੀਆਂ ਦੀ ਹੱਤਿਆ ਕੀਤੀ ਜਾਂਦੀ ਹੈ ਅਤੇ ਲੋਕਾਂ ਨੂੰ ਧਰਮ ਤਬਦੀਲ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ, ਉਥੇ ਭਾਰਤ 'ਚ ਉਹ ਉਲਟਾ ਵਿਕਸਿਤ ਹੋਏ ਹਨ ਅਤੇ ਵਿਕਾਸ 'ਚ ਬਰਾਬਰ ਦੇ ਭਾਈਵਾਲ ਹਨ। ਪਾਕਿਸਤਾਨ 'ਚ ਘੱਟ ਗਿਣਤੀ ਲੋਕਾਂ ਦੀ ਆਬਾਦੀ 2 ਤੋਂ 3 ਫੀਸਦੀ ਹੀ ਹੈ। ਉਥੇ ਵੀ ਉਨ੍ਹਾਂ 'ਤੇ ਅਤਿਆਚਾਰ ਹੁੰਦੇ ਰਹਿੰਦੇ ਹਨ।


Related News